ਪੱਤਰ ਪ੍ਰੇਰਕ
ਪਠਾਨਕੋਟ, 18 ਸਤੰਬਰ
ਤਾਰਾਗੜ੍ਹ ਦੇ ਪਸ਼ੂ ਹਸਪਤਾਲ ਦੀ ਇਮਾਰਤ ਖਸਤਾ ਹਾਲਤ ਵਿੱਚ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਜਗ੍ਹਾ ਨਵੀਂ ਇਮਾਰਤ ਬਣਾਈ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ। ਜਾਣਕਾਰੀ ਅਨੁਸਾਰ ਇਹ ਇਮਾਰਤ ਕਰੀਬ 50 ਸਾਲ ਪਹਿਲਾਂ ਦੀ ਬਣੀ ਹੋਈ ਹੈ ਜਿਸ ਦੀ ਹਾਲਤ ਬਹੁਤ ਬਦਤਰ ਹੋ ਚੁੱਕੀ ਹੈ। ਇਸ ਇਮਾਰਤ ਦੀਆਂ ਛੱਤਾਂ ਤੋਂ ਮਲਬਾ ਡਿੱਗਦਾ ਜਾ ਰਿਹਾ ਹੈ ਜਿਸ ਕਾਰਨ ਛੱਤਾਂ ਤੋਂ ਬਾਰਸ਼ ਦਾ ਪਾਣੀ ਸਿਮ-ਸਿਮ ਕੇ ਕਮਰਿਆਂ ਵਿੱਚ ਕਾਫੀ ਸਲ੍ਹਾਬ ਹੋ ਚੁੱਕੀ ਹੈ। ਸਲ੍ਹਾਬ ਨਾਲ ਕਮਰਿਆਂ ਅੰਦਰ ਮੱਛਰ ਵੀ ਪਨਪਿਆ ਰਹਿੰਦਾ ਹੈ। ਇੱਥੇ ਹੀ ਬੱਸ ਨਹੀਂ ਬਾਰਸ਼ ਕਾਰਨ ਹਸਪਤਾਲ ਦੀ ਚਾਰਦੀਵਾਰੀ ਵੀ ਡਿੱਗ ਚੁੱਕੀ ਹੈ।