ਦੁਬਈ ਤੋਂ ਪਿੰਡ ਪੁੱਜੀ ਇਕਲੌਤੇ ਪੁੱਤਰ ਦੀ ਲਾਸ਼

ਦੁਬਈ ਤੋਂ ਪਿੰਡ ਪੁੱਜੀ ਇਕਲੌਤੇ ਪੁੱਤਰ ਦੀ ਲਾਸ਼

ਵਿਰਲਾਪ ਕਰਦੀਆਂ ਹੋੲੀਆਂ ਮ੍ਰਿਤਕ ਦੇ ਪਰਿਵਾਰ ਦੀਆਂ ਔਰਤਾਂ। (ਇਨਸੈੱਟ) ਮ੍ਰਿਤਕ ਗੁਰਪ੍ਰੀਤ ਸਿੰਘ ਦੀ ਫਾਈਲ ਫੋਟੋ।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 1 ਅਗਸਤ

ਬੀਤੇ ਦਿਨੀਂ ਨੇੜਲੇ ਪਿੰਡ ਡੇਅਰੀਵਾਲ ਦੇ ਇਕ ਨੌਜਵਾਨ ਦੀ ਦੁਬਈ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜਿਸ ਦੀ ਮ੍ਰਿਤਕ ਦੇਹ ਅੱਜ ਪਿੰਡ ਡੇਹਰੀਵਾਲ ਵਿੱਚ ਪਹੁੰਚੀ ਤੇ ਸਵੇਰ ਦੇ ਸਮੇਂ ਭਾਰੀ ਬਾਰਸ਼ ਦੌਰਾਨ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਮੇਜਰ ਸਿੰਘ ਕਥਾ ਵਾਚਕ ਨੇ ਦਿੱਤੀ। ਇਸ ਮੌਕੇ ਮੇਜਰ ਸਿੰਘ ਨੇ ਕਿਹਾ ਗੁਰਪ੍ਰੀਤ ਸਿੰਘ ਉਨ੍ਹਾਂ ਦਾ ਇਕਲੌਤਾ ਕਮਾਊ ਪੁੱਤਰ ਸੀ ਜੋ ਕਿ ਕੁਦਰਤ ਨੇ ਉਨ੍ਹਾਂ ਤੋਂ ਸਦਾ ਲਈ ਖੋਹ ਲਿਆ ਹੈ। ਇਸ ਮੌਕੇ ਸਤਨਾਮ ਸਿੰਘ ਡੇਰੀਵਾਲ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਮੌਤ ਨਾਲ ਬਾਬਾ ਮੇਜਰ ਸਿੰਘ ਨੂੰ ਹੀ ਨਹੀਂ ਸਗੋਂ ਸਾਰੇ ਨਗਰ ਅਤੇ ਇਲਾਕੇ ਦੇ ਲੋਕਾਂ ਨੂੰ ਭਾਰੀ ਦੁੱਖ ਹੈ। ਭਾਜਪਾ ਦੇ ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਮਨਿੰਦਰ ਪਾਲ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਭਿਜਵਾਉਣ ਵਿੱਚ ਗੁਆਂਢੀ ਪਿੰਡ ਗਿੱਲ ਮੰਜ ਦੇ ਸਰਬੱਤ ਦਾ ਭਲਾ ਸੰਸਥਾ ਦੇ ਸੇਵਾਦਾਰ ਮਨਜਿੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ। ਰੁਜ਼ਗਾਰ ਲਈ ਵਿਦੇਸ਼ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼ ਪਿੰਡ ਵਿੱਚ ਪੁੱਜਣ ਨਾਲ ਸਮੁੱਚੇ ਪਿੰਡ ਵਿੱਚ ਮਾਹੌਲ ਸ਼ੋਕਮਈ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All