DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਢੇ ਪੰਜ ਕਿਲੋ ਹੈਰੋਇਨ ਤੇ ਅਸਲੇ ਸਣੇ ਦਸ ਕਾਬੂ

ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਸਨ ਮੁਲਜ਼ਮ: ਡੀ ਜੀ ਪੀ

  • fb
  • twitter
  • whatsapp
  • whatsapp
featured-img featured-img
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ 10 ਮੁਲਜ਼ਮਾਂ ਨੂੰ 5.4 ਕਿਲੋ ਹੈਰੋਇਨ, ਤਿੰਨ ਪਿਸਤੌਲ ਅਤੇ 4500 ਰੁਪਏ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਗੁਰੂ ਕੀ ਵਡਾਲੀ, ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਪਿੰਡ ਬੋਪਾਰਾਏ ਬਾਜ ਸਿੰਘ, ਅੰਮ੍ਰਿਤਸਰ, ਸਤਨਾਮ ਸਿੰਘ ਉਰਫ਼ ਜੱਜ ਵਾਸੀ ਪਿੰਡ ਸੁਰਸਿੰਘ ਤਰਨ ਤਾਰਨ, ਰੋਹਿਤ ਸ਼ਰਮਾ ਉਰਫ਼ ਡਾਕੂ ਵਾਸੀ ਪਿੰਡ ਮੋਹਕਮਪੁਰਾ ਅੰਮ੍ਰਿਤਸਰ, ਗੁਰਲਾਲ ਸਿੰਘ ਉਰਫ਼ ਦੀਮਾ ਵਾਸੀ ਪਿੰਡ ਮਸਤਗੜ੍ਹ ਤਰਨ ਤਾਰਨ, ਮਨਪ੍ਰੀਤ ਸਿੰਘ ਉਰਫ਼ ਮੰਨਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਸ਼ੰਕਰ ਕੁਮਾਰ, ਅਨੀਸ਼ ਉਰਫ਼ ਯੱਕੀ ਅਤੇ ਰਵੀ ਉਰਫ਼ ਗੰਜਾ ਉਰਫ਼ ਟਕਲਾ ਵਾਸੀ ਪੱਟੀ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ।

ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਭਾਰਤੀ ਖੇਤਰ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਪੁਲੀਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਗੁਰਪ੍ਰੀਤ ਉਰਫ਼ ਬਿੱਲਾ ਨੂੰ 230 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ। ਹੋਰ ਜਾਂਚ ਦੌਰਾਨ ਉਸ ਦੇ ਸਾਥੀ ਲਵਪ੍ਰੀਤ ਉਰਫ਼ ਲਵ ਅਤੇ ਸਤਨਾਮ ਸਿੰਘ ਉਰਫ਼ ਜੱਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 3 ਕਿਲੋ ਹੈਰੋਇਨ, ਦੋ ਪਿਸਤੌਲ ਤੇ 32 ਕਾਰਤੂਸ ਬਰਾਮਦ ਕੀਤੇ ਗਏ। ਇਸ ਮਗਰੋਂ ਪੁਲੀਸ ਨੇ ਮਨਪ੍ਰੀਤ ਉਰਫ਼ ਮੰਨਾ ਅਤੇ ਗੁਰਲਾਲ ਉਰਫ਼ ਦੀਮਾ ਨੂੰ ਗ੍ਰਿਫ਼ਤਾਰ ਕਰ ਕੇ 205 ਗ੍ਰਾਮ ਹੈਰੋਇਨ, 4500 ਰੁਪਏ ਡਰੱਗ ਮਨੀ ਬਾਰਮਦ ਅਤੇ ਮੋਟਰਸਾਈਕਲ ਜ਼ਬਤ ਕੀਤਾ। ਉਨ੍ਹਾਂ ਦੱਸਿਆ ਕਿ ਹੋਰ ਜਾਂਚ ਮਗਰੋਂ ਜੇਲ੍ਹ ’ਚੋਂ ਮਾਡਿਊਲ ਚਲਾ ਰਹੇ ਗੁਰਪ੍ਰੀਤ ਉਰਫ਼ ਗੋਪੀ ਨੂੰ ਕੇਸ ਵਿੱਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ। ਗੋਪੀ ਦੇ ਖ਼ੁਲਾਸੇ ਤੋਂ ਬਾਅਦ ਉਸ ਦੇ ਸਾਥੀ ਸ਼ੰਕਰ ਕੁਮਾਰ, ਅਨੀਸ਼ ਉਰਫ਼ ਯੱਕੀ ਅਤੇ ਰਵੀ ਉਰਫ਼ ਗੰਜਾ ਉਰਫ਼ ਟਕਲਾ ਨੂੰ ਗ੍ਰਿਫ਼ਤਾਰ ਕੀਤਾ। ਸ਼ੰਕਰ ਕੁਮਾਰ ਦੇ ਖ਼ੁਲਾਸੇ ’ਤੇ 2.03 ਕਿਲੋ ਹੈਰੋਇਨ ਦੀ ਹੋਰ ਬਰਾਮਦਗੀ ਕੀਤੀ ਗਈ। ਇੱਕ ਹੋਰ ਅਪਰੇਸ਼ਨ ਦੌਰਾਨ ਪੁਲੀਸ ਨੇ ਰੋਹਿਤ ਉਰਫ਼ ਡਾਕੂ ਨੂੰ ਪਿਸਤੌਲ ਅਤੇ ਦੋ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

Advertisement

Advertisement
Advertisement
×