DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Census ਦੀ ਰਿਹਰਸਲ ਮਗਰੋੋਂ ਰੋਹ ’ਚ ਆਏ ਅਧਿਆਪਕ

ਮਰਦਮਸ਼ੁਮਾਰੀ ਡਿਊਟੀ ਤੋਂ ਛੋਟ ਦੀ ਮੰਗ; ਰਸੂਖ਼ ਵਾਲੇ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਧਿਆਪਕ।
Advertisement

ਅੱਜ ਇੱਥੇ ਮਰਦਮਸ਼ੁੁਮਾਰੀ ਰਿਹਰਸਲ ਤੋਂ ਬਾਅਦ ਅਧਿਆਪਕਾਂ ਵੱਲੋਂ ਮਰਦਮਸ਼ੁਮਾਰੀ ਸਬੰਧੀ ਮੰਗਾਂ ਨੂੰ ਨੂੰ ਲੈ ਕੇ ਪ੍ਰਸ਼ਾਸ਼ਨ ਵਿਰੁੱਧ ਰੋਸ਼ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੌਰਮਿੰਟ ਟੀਚਰਜ ਯੂਨੀਅਨ ਦੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਪੁਰੋਵਾਲ, ਈ ਟੀ ਟੀ ਯੂਨੀਅਨ ਦੇ ਆਗੂ ਵਿਜੈ ਲੂਣਾ, ਸਤਿੰਦਰਜੀਤ, ਬਲਦੇਵ ਰਾਜ, ਹਰਪਾਲ ਸਿੰਘ, ਪ੍ਰੇਮ ਕੁਮਾਰ, ਅਮਨਦੀਪ ਕੌਰ, ਮੈਡਮ ਸੁਮਿਤ ਨੇ ਕਿਹਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੇਵਲ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਹੀ ਡਿਊਟੀਆਂ ਲਗਾਈਆਂ ਹਨ, ਕਿਸੇ ਵੀ ਦੂਜੇ ਵਿਭਾਗ ਦਾ ਕੋਈ ਵੀ ਮੁਲਾਜ਼ਮ ਰਿਹਰਸਲਾਂ ਵਿੱਚ ਨਜ਼ਰ ਨਹੀਂ ਆ ਰਿਹਾ। ਅਧਿਆਪਕਾਂ ਨੇ ਦੱਸਿਆ ਕਿ ਰਸੂਖ ਵਾਲੇ ਲੋਕਲ ਅਧਿਆਪਕਾਂ ਦੀਆਂ ਡਿਊਟੀਆਂ ਮਿਲੀਭੁਗਤ ਨਾਲ ਕੱਟੀਆਂ ਹਨ ਅਤੇ ਦੂਜੇ ਬਲਾਕਾਂ ਤੋਂ ਅਧਿਆਪਕਾਂ ਨੂੰ ਡਿਊਟੀ ’ਤੇ ਬੁਲਾਇਆ ਹੈ। ਅਧਿਆਪਕਾਂ ਦੀ ਡਿਊਟੀ ਰਿਹਰਸਲਾਂ ਵਿੱਚ ਲੱਗਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਜੇ ਮਰਦਮਸ਼ੁਮਾਰੀ ਸਬੰਧੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਅਗਲੇ ਹਫਤੇ ਜ਼ਿਲ੍ਹਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲਿਖਤੀ ਮੰਗ ਪੱਤਰ ਜ਼ਿਲ੍ਹਾ ਅਧਿਕਾਰੀਆਂ ਨੂੰ ਸੌਂਪਿਆ ਸੀ ਪਰ ਕੋਈ ਹੱਲ ਨਹੀਂ ਹੋਇਆ। ਇਸ ਮੌਕੇ ਬਿਕਵਿੰਦਰ ਕੌਰ, ਅਮਨਜੋਤ, ਸੁਰਿੰਦਰ ਪਾਲ ਕੌਰ, ਪਰਮਜੀਤ ਕੌਰ, ਵਿਕਾਸ ਮਹਾਜਨ, ਸੀਮਾ, ਕੁਲਬੀਰ ਸਿੰਘ, ਸਤਵਿੰਦਰ ਕੌਰ, ਨੀਤੀ, ਮੀਨੂ ਸੂਦ, ਅਜੈ ਕੁਮਾਰ, ਸੁਮਨ ਗਿੱਲ, ਅੰਜੂ ਬਾਲਾ, ਰਣਜੀਤ ਕੌਰ, ਰਜਵੰਤ ਕੌਰ, ਸਾਰਵਦਾ, ਸੀਲਾ ਦੇਵੀ, ਅਮੀਜੋਤ, ਊਸ਼ਾ ਸ਼ਰਮਾ ਹਾਜ਼ਰ ਸਨ।

ਡੀ ਟੀ ਐੱਫ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ

ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਦੇ ਵਫਦ ਨੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਵਿੱਤ ਸਕੱਤਰ ਹਰਜਾਪ ਸਿੰਘ ਬੱਲ ਦੀ ਅਗਵਾਈ ਹੇਠ ਡੀ ਸੀ ਦਲਵਿੰਦਰਜੀਤ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ਗੈਰ-ਵਿਦਿਅਕ ਡਿਊਟੀਆਂ ਸਬੰਧੀ ਮੰਗ ਪੱਤਰ ਸੌਂਪਿਆ। ਆਗੂਆਂ ਵੱਲੋਂ ਅਧਿਆਪਕਾਂ ਦੀਆਂ ਲਾਈਆਂ ਜਾ ਰਹੀਆਂ ਗੈਰ ਵਿਦਿਅਕ ਡਿਊਟੀਆਂ ਦਾ ਇਤਰਾਜ਼ ਦਰਜ ਕਰਵਾਇਆ ਗਿਆ ਅਤੇ ਸਮੂਹ ਵਿਭਾਗਾਂ ਵਿੱਚੋਂ ਅਨੁਪਾਤਕ ਡਿਊਟੀਆਂ ਲਗਾਉਣ ’ਤੇ ਜ਼ੋਰ ਦਿੱਤਾ। ਆਗੂਆਂ ਨੇ ਚਹੇਤਿਆਂ ਦੀਆਂ ਡਿਊਟੀਆਂ ਕੱਟੇ ਜਾਣ ਪਿੱਛੇ ਭ੍ਰਿਸ਼ਟਾਚਾਰ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਅਤੇ ਮੰਗ ਕੀਤੀ ਕਿ ਪਿਛਲੀਆਂ ਕੱਟੀਆਂ ਗਈਆਂ ਡਿਊਟੀਆਂ ਦੀ ਉੱਚ ਪੱਧਰੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇ।

Advertisement
Advertisement
×