DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Tarn Taran: ਮੀਂਹ ਕਾਰਨ ਸੜਕ ’ਤੇ ਲੁਕੇ ਡੂੰਘੇ ਟੋਇਆਂ ਵਿੱਚ ਡਿੱਗੀਆਂ ਦੋ ਕਾਰਾਂ

ਸੜਕ ਖ਼ਰਾਬ ਹੋਣ ਕਰਕੇ ਲੋਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

  • fb
  • twitter
  • whatsapp
  • whatsapp
featured-img featured-img
ਤਰਨ ਤਰਨ-ਪੱਟੀ ਸੜਕ ਦੀ ਮਾੜੀ ਹਾਲਤ ਕਰਕੇ ਹਾਦਸੇ ਦਾ ਸ਼ਿਕਾਰ ਹੋ ਚੁੱਕੀਆਂ ਕਾਰਾਂ। ਫੋਟੋ: ਗੁਰਬਖਸ਼ਪੁਰੀ
Advertisement

ਤਰਨ ਤਾਰਨ-ਪੱਟੀ ਸੜਕ, ਜੋ ਕਿ ਪਿਛਲੇ ਕਈ ਚਿਰ ਤੋਂ ਅਤਿ ਦੀ ਖ਼ਰਾਬ ਹਾਲਤ ਵਿੱਚ ਹੈ, ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਇਸੇ ਲੜੀ ਤਹਿਤ ਅੱਜ ਬਾਰਸ਼ ਹੋਣ ਕਾਰਨ ਸੜਕ ਉੱਪਰ ਪਏ ਟੋਇਆਂ ਦਾ ਪਤਾ ਨਾ ਲੱਗਣ ਕਰਕੇ ਦੋ ਕਾਰਾਂ ਹਾਦਸਿਆਂ ਦਾ ਸ਼ਿਕਾਰ ਹੋ ਗਈਆਂ।

ਹਾਦਸਿਆਂ ਦਾ ਸ਼ਿਕਾਰ ਹੋਏ ਵਾਹਨ ਚਾਲਕ

Advertisement

ਇੱਕ ਸਵਿਫ਼ਟ ਡਿਜ਼ਾਇਰ (Swift Dzire) ਕਾਰ ਦੇ ਚਾਲਕ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਤਰਨ ਤਾਰਨ ਤੋਂ ਪੱਟੀ ਜਾ ਰਿਹਾ ਸੀ, ਤਾਂ ਸ਼ਾਹਾਬਪੁਰ ਨੇੜੇ ਟੁੱਟੀ ਸੜਕ 'ਤੇ ਪਏ ਟੋਏ ਬਾਰੇ ਉਸ ਨੂੰ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਆਈ-10 (i10) ਕਾਰ ਦੇ ਚਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਕੰਡਿਆਲਾ (ਪੱਟੀ) ਜਾ ਰਿਹਾ ਸੀ ਅਤੇ ਉਸ ਨੂੰ ਵੀ ਸੜਕ ਉੱਪਰ ਪਏ ਟੋਏ ਦਾ ਪਤਾ ਨਾ ਲੱਗਣ ਕਾਰਨ ਉਸ ਦੀ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ।

Advertisement

ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਦਾ ਪੱਖ

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਛੱਤਰ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਅਧਿਕਾਰੀਆਂ ਨੂੰ ਬੀਤੇ ਸਮੇਂ ਤੋਂ ਇਸ ਸੜਕ ਦੀ ਅਤਿ ਮੰਦੀ ਹਾਲਤ ਬਾਰੇ ਵਾਰ-ਵਾਰ ਜਾਣੂ ਕਰਵਾਇਆ ਜਾਂਦਾ ਰਿਹਾ ਹੈ, ਪਰ ਅਧਿਕਾਰੀ ਇਸ ਦੀ ਮੁਰੰਮਤ ਵੱਲ ਭੋਰਾ ਵੀ ਧਿਆਨ ਨਹੀਂ ਦੇ ਰਹੇ। ਸਿੱਟੇ ਵਜੋਂ, ਸੜਕ ਖ਼ਰਾਬ ਹੋਣ ਕਰਕੇ ਲੋਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਇਸ ਸਬੰਧੀ ਗੱਲ ਕਰਦਿਆਂ ਸਥਾਨਕ ਐੱਸ.ਡੀ.ਐੱਮ. ਕਰਨਵੀਰ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਤੋਂ ਪੱਟੀ ਤੱਕ ਦੀ ਇਸ ਸੜਕ ਦੀ ਮੁਰੰਮਤ ਕਰਵਾਉਣ ਲਈ ਸਰਵੇਖਣ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਤੋਂ ਪੱਟੀ ਰੋਡ ਤੱਕ 4500 ਮੀਟਰ ਸੜਕ ਦੀ ਮੁਰੰਮਤ ਕੀਤੀ ਜਾਣੀ ਹੈ। ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਇਸ ਸੜਕ ਦਾ ਕੰਮ ਅੱਜ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ ਵਿੱਚ ਸਾਰੀ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ।

Advertisement
×