ਟੇਬਲ ਟੈਨਿਸ: ਤਿੰਨੋਂ ਉਮਰ ਵਰਗ ’ਚ ਅੰਮ੍ਰਿਤਸਰ ਜੇਤੂ
ਡੀ ਪੀ ਆਈ ਕੁਲਵਿੰਦਰ ਸਿੰਘ ਮੁਤਾਬਕ ਅੱਜ ਦੇ ਅੰਡਰ-14 ਲੜਕਿਆਂ ਦੇ ਫਾਈਨਲ ਮੈਚ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੂਜੇ, ਜਲੰਧਰ ਤੀਜੇ ਅਤੇ ਲੁਧਿਆਣਾ ਚੌਥੇ ਸਥਾਨ ’ਤੇ ਰਿਹਾ। ਅੰਡਰ-17 ਵਰਗ ਦੇ ਮੈਚ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੂਜੇ, ਲੁਧਿਆਣਾ ਤੀਜੇ ਸਥਾਨ ਅਤੇ ਜਲੰਧਰ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅੰਡਰ-19 ਵਰਗ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ, ਜਲੰਧਰ ਦੂਜੇ, ਲੁਧਿਆਣਾ ਤੀਜੇ ਅਤੇ ਪਟਿਆਲਾ ਚੌਥੇ ਸਥਾਨ ’ਤੇ ਰਿਹਾ।
ਇਸ ਮੌਕੇ ਹੈੱਡਮਿਸਟਰੈਸ ਰਵਿੰਦਰ ਕੌਰ, ਸੁਮਨ ਬਾਲਾ, ਮੋਨਿਕਾ ਮਹਾਜਨ, ਹੈੱਡ ਮਾਸਟਰ ਰਵੀ ਕਾਂਤ, ਤਕਨੀਕੀ ਮੈਂਬਰ ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਹਰਸਿਮਰਨਜੀਤ ਸਿੰਘ, ਸੁਮੇਸ਼ ਸ਼ਰਮਾ, ਮਾਸਟਰ ਭਜਨ ਦਾਸ, ਅਵਤਾਰ ਸਿੰਘ, ਸੁਲਕਸ਼ਣਾ ਸ਼ਰਮਾ, ਪੂਜਾ ਪਠਾਨੀਆ, ਮ੍ਰਿਦੂ ਭਾਸ਼ਿਣੀ, ਸੁਸ਼ੀਲ ਕੁਮਾਰ, ਪਵਨ ਸਵਾਮੀ, ਮਦਨ ਲਾਲ, ਅੰਮ੍ਰਿਤਪਾਲ ਕੌਰ, ਮਨਜੀਤ ਸਿੰਘ, ਨੇਹਾ ਮਹਾਜਨ, ਰਾਜ ਕੁਮਾਰ, ਨੀਰਜ ਪਰਾਸ਼ਰ, ਪਵਨ ਕਾਲੀਆ, ਅਸ਼ਵਨੀ ਕੁਮਾਰ ਕਥਲੌਰ, ਅਨੂ ਅਤੇ ਸੋਨੂੰ ਹਾਜ਼ਰ ਸਨ।
