DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੇਬਲ ਟੈਨਿਸ: ਤਿੰਨੋਂ ਉਮਰ ਵਰਗ ’ਚ ਅੰਮ੍ਰਿਤਸਰ ਜੇਤੂ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ 69ਵੇਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਦੇ ਤੀਜੇ ਦਿਨ ਵੀ ਮੈਚ ਜਾਰੀ ਰਹੇ। ਹਿੰਦੂ ਕੋ-ਆਪਰੇਟਿਵ ਬੈਂਕ...

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਜ਼ਿਲ੍ਹੇ ਦੀਆਂ ਟੀਮਾਂ ਟਰਾਫੀਆਂ ਪ੍ਰਾਪਤ ਕਰਦੀਆਂ ਹੋਈਆਂ।
Advertisement
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ 69ਵੇਂ ਅੰਤਰ-ਜ਼ਿਲ੍ਹਾ ਰਾਜ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਦੇ ਤੀਜੇ ਦਿਨ ਵੀ ਮੈਚ ਜਾਰੀ ਰਹੇ। ਹਿੰਦੂ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਮੁੱਖ ਮਹਿਮਾਨ ਵਜੋਂ ਅਤੇ ਐਡਵੋਕੇਟ ਰਮੇਸ਼ ਕੁਮਾਰ ਅਤੇ ਸੀ ਐੱਸ ਲਾਇਲਪੁਰੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ।

ਡੀ ਪੀ ਆਈ ਕੁਲਵਿੰਦਰ ਸਿੰਘ ਮੁਤਾਬਕ ਅੱਜ ਦੇ ਅੰਡਰ-14 ਲੜਕਿਆਂ ਦੇ ਫਾਈਨਲ ਮੈਚ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੂਜੇ, ਜਲੰਧਰ ਤੀਜੇ ਅਤੇ ਲੁਧਿਆਣਾ ਚੌਥੇ ਸਥਾਨ ’ਤੇ ਰਿਹਾ। ਅੰਡਰ-17 ਵਰਗ ਦੇ ਮੈਚ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੂਜੇ, ਲੁਧਿਆਣਾ ਤੀਜੇ ਸਥਾਨ ਅਤੇ ਜਲੰਧਰ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਅੰਡਰ-19 ਵਰਗ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲੇ, ਜਲੰਧਰ ਦੂਜੇ, ਲੁਧਿਆਣਾ ਤੀਜੇ ਅਤੇ ਪਟਿਆਲਾ ਚੌਥੇ ਸਥਾਨ ’ਤੇ ਰਿਹਾ।

Advertisement

ਇਸ ਮੌਕੇ ਹੈੱਡਮਿਸਟਰੈਸ ਰਵਿੰਦਰ ਕੌਰ, ਸੁਮਨ ਬਾਲਾ, ਮੋਨਿਕਾ ਮਹਾਜਨ, ਹੈੱਡ ਮਾਸਟਰ ਰਵੀ ਕਾਂਤ, ਤਕਨੀਕੀ ਮੈਂਬਰ ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਨਦੀਪ ਸਿੰਘ, ਹਰਸਿਮਰਨਜੀਤ ਸਿੰਘ, ਸੁਮੇਸ਼ ਸ਼ਰਮਾ, ਮਾਸਟਰ ਭਜਨ ਦਾਸ, ਅਵਤਾਰ ਸਿੰਘ, ਸੁਲਕਸ਼ਣਾ ਸ਼ਰਮਾ, ਪੂਜਾ ਪਠਾਨੀਆ, ਮ੍ਰਿਦੂ ਭਾਸ਼ਿਣੀ, ਸੁਸ਼ੀਲ ਕੁਮਾਰ, ਪਵਨ ਸਵਾਮੀ, ਮਦਨ ਲਾਲ, ਅੰਮ੍ਰਿਤਪਾਲ ਕੌਰ, ਮਨਜੀਤ ਸਿੰਘ, ਨੇਹਾ ਮਹਾਜਨ, ਰਾਜ ਕੁਮਾਰ, ਨੀਰਜ ਪਰਾਸ਼ਰ, ਪਵਨ ਕਾਲੀਆ, ਅਸ਼ਵਨੀ ਕੁਮਾਰ ਕਥਲੌਰ, ਅਨੂ ਅਤੇ ਸੋਨੂੰ ਹਾਜ਼ਰ ਸਨ।

Advertisement

Advertisement
×