DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sujanpur: ਸੁਜਾਨਪੁਰ ਕੌਂਸਲ ਦੀ ਮੀਟਿੰਗ ’ਚ 11 ਨਵੇਂ ਕੌਂਸਲਰਾਂ ਨੇ ਚੁੱਕੀ ਸਹੁੰ

ਸ਼ਹਿਰ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ

  • fb
  • twitter
  • whatsapp
  • whatsapp
featured-img featured-img
ਨਵੇਂ ਚੁਣੇ ਗਏ ਕੌਂਸਲਰ ਸਹੁੰ ਚੁੱਕਦੇ ਹੋਏ। -ਫੋਟੋ: ਧਵਨ
Advertisement
ਨਗਰ ਕੌਂਸਲ ਸੁਜਾਨਪੁਰ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਨੀਤੂ ਮਨਹਾਸ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ 11 ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਈ ਓ ਰਾਕੇਸ਼ ਸ਼ਰਮਾ, ਕੌਂਸਲਰ ਸੁਦੇਸ਼ ਕੁਮਾਰੀ, ਰਾਣਾ ਪ੍ਰਤਾਪ, ਸੁਰਿੰਦਰ ਵਰਮਾ, ਸੁਰੇਸ਼ ਮਹਾਜਨ (ਬੌਬੀ), ਅਸ਼ੋਕ ਬਾਵਾ, ਸ਼ੁੱਭਲਤਾ, ਅਨੂ, ਅਨੁਰਾਧਾ ਬਾਲੀ, ਲਕਸ਼ਮੀ ਵਰਮਾ, ਨੀਲਮ ਕੁਮਾਰੀ, ਅਸ਼ਵਨੀ (ਬੰਟੀ), ਸ਼ਮਸ਼ੇਰ ਸਿੰਘ ਅਤੇ ਥੌਮਸ ਸਿੱਧੂ ਸਮੇਤ ਹੋਰ ਕੌਂਸਲਰ ਅਤੇ ਅਧਿਕਾਰੀ ਹਾਜ਼ਰ ਸਨ।

ਨਗਰ ਕੌਂਸਲ ਪ੍ਰਧਾਨ ਨੀਤੂ ਮਨਹਾਸ ਅਤੇ ਉਪ-ਪ੍ਰਧਾਨ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਦੌਰਾਨ ਕੁੱਝ ਨਵੇਂ ਚੁਣੇ ਗਏ ਕੌਂਸਲਰ ਕਿਸੇ ਕਾਰਨ ਕਰਕੇ ਸਹੁੰ ਨਹੀਂ ਚੁੱਕ ਸਕੇ ਸਨ। ਇਸ ਲਈ ਅੱਜ ਕੀਤੀ ਗਈ ਮੀਟਿੰਗ ਵਿੱਚ ਬਾਕੀ ਰਹਿੰਦੇ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਹੈ। ਉਨ੍ਹਾਂ ਕਿਹਾ ਕਿ ਸਹੁੰ ਚੁੱਕਣ ਤੋਂ ਬਾਅਦ ਹੁਣ ਸਾਰੇ ਕੌਂਸਲਰ ਸ਼ਹਿਰ ਦੇ ਵਿਕਾਸ ਕਾਰਜਾਂ, ਲੋਕ ਭਲਾਈ ਨਾਲ ਸਬੰਧਤ ਮੁੱਦਿਆਂ ਅਤੇ ਨਾਗਰਿਕ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਅਤੇ ਵੱਖ-ਵੱਖ ਪ੍ਰਸ਼ਾਸਨਿਕ ਮਸਲਿਆਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

Advertisement

Advertisement

Advertisement
×