Sri Hargobindpur Politics: ਲਾਡੀ ਦੀ ਮੀਟਿੰਗ ਵਿੱਚ ਚੱਬੇਵਾਲ ਨੇ ਹਾਜ਼ਰੀ ਭਰੀ
ਐੱਮ ਪੀ ਚੱਬੇਵਾਲ ਤੇ ਸਾਬਕਾ ਵਿਧਾਇਕ ਲਾਡੀ ਵੱਲੋਂ ਹਲਕੇ ’ਚ ‘ਆਪ’ ਨੂੰ ਮਜ਼ਬੂਤ ਕਰਨ ’ਤੇ ਜ਼ੋਰ
ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਅੱਜ ਹਲਕਾ ਸ਼ੀਹਰਗੋਬਿੰਦਪੁਰ ਦੇ ‘ਆਪ’ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਬਾਬਾ ਨਾਮਦੇਵ ਭਵਨ ਘੁਮਾਣ ਬੁਲਾਈ ਗਈ। ਇਸ ਵਿੱਚ ‘ਆਪ’ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਐੈੱਮ ਪੀ ਰਾਜ ਕੁਮਾਰ ਚੱਬੇਵਾਲ ਪੁੱਜੇ। ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਇਸ ਮੀਟਿੰਗ ਦੇ ਬਰਾਬਰ ਪਾਰਟੀ ਦਫਤਰ ਸ੍ਰੀ ਹਰਗੋਬਿੰਪੁਰ ਵੀ ਅੱਜ ਮੀਟਿੰਗ ਕੀਤੀ। ਸਾਬਕਾ ਵਿਧਾਇਕ ਲਾਡੀ ਨੇ ‘ਆਪ’ ਦੀਆਂ ਸਰਗਰਮੀਆਂ ਨੂੰ ਹਲਕੇ ਅੰਦਰ ਹੋਰ ਤੇਜ਼ ਕਰਨ ਅਤੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਜਿਸ ਪਿੰਡ, ਕਸਬੇ ਵਿੱਚ ਵਿਕਾਸ ਕਾਰਜਾਂ ’ਚ ਕੋਈ ਮੁਸ਼ਕਲ ਆਉਂਦੀ ਲੋਕ ਉਸ ਨਲ ਸੰਪਰਕ ਕਰਨ। ਇਸ ਤੋਂ ਪਹਿਲਾਂ ਐੱਮ ਪੀ ਸ੍ਰੀ ਚੱਬੇਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦਾ ਹਲਕਾ ਸ੍ਰੀਹਰਗੋਬਿੰਦਪੁਰ ’ਚ ‘ਆਪ’ ਹੋਰ ਮਜਬੂਤ ਹੋਵੇ। ਇਸ ਮੌਕੇ ’ਤੇ ਸ਼੍ਰੀਹਰਗੋਬਿੰਦਪੁਰ ਤੋਂ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂ, ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਨੀਲਮ ਘੁਮਾਣ, ਮਾਰਕੀਟ ਕਮੇਟੀ ਚੇਅਰਮੈਨ ਨਿਸ਼ਾਨ ਸਿੰਘ ਚਾਹਲ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਲਾਡੀ, ਜੋ 2017 ’ਚ ਇਸ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਚੁਣੇ ਗਏ ਸਨ, ਉਹ ਪਾਰਟੀ ਛੱਡ ਕੇ ਭਾਜਪਾ ’ਚ ਗਏ ਸਨ, ਜੋ ਲੰਘੇ ਮਹੀਨੇ ‘ਆਪ’ ’ਚ ਸ਼ਾਮਲ ਹੋਏ । ਸੂਤਰ ਦੱਸਦੇ ਕਿ ‘ਆਪ’ ਹਾਈ ਕਮਾਨ ਨੇ ਉਸ ਨੂੰ ਹਲਕੇ ਤੋਂ ਟਿਕਟ ਦੇਣ ਦਾ ਭਰੋਸਾ ਦਿੱਤਾ ਹੈ।

