DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sports Quota Recruitment: ਖੇਡ ਕੋਟੇ ਦੀਆਂ 358 ਅਸਾਮੀਆਂ ਭਰੇ ਸਰਕਾਰ: ਔਜਲਾ

ਸੰਸਦ ਮੈਂਬਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ; ਪੀ ਏ ਪੀ ਸਪੋਰਟਸ ਕੰਪਲੈਕਸ ਨੂੰ ਸੁਰਜੀਤ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ
Advertisement
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਪੁਲੀਸ ਵਿੱਚ 3 ਫ਼ੀਸਦੀ ਖੇਡ ਕੋਟੇ ਅਧੀਨ ਲੰਬੇ ਸਮੇਂ ਤੋਂ ਪੈਡਿੰਗ ਭਰਤੀਆਂ ਤੁਰੰਤ ਸ਼ੁਰੂ ਕਰਨ ਅਤੇ ਜਲੰਧਰ ਸਥਿਤ ਪੰਜਾਬ ਆਰਮਡ ਪੁਲੀਸ (ਪੀ ਏ ਪੀ) ਸਪੋਰਟਸ ਕੰਪਲੈਕਸ ਨੂੰ ਮੁੜ ਸਰਗਰਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਖਿਡਾਰੀਆਂ ਦੀ ਭਰਤੀ ਨਾ ਹੋਣ ਕਾਰਨ ਹਜ਼ਾਰਾਂ ਪ੍ਰਤਿਭਾਸ਼ਾਲੀ ਖਿਡਾਰੀ ਨਿਰਾਸ਼ ਹਨ ਅਤੇ ਪੰਜਾਬ ਦੀ ਖੇਡ ਵਿਰਾਸਤ ਨੂੰ ਵੀ ਵੱਡਾ ਨੁਕਸਾਨ ਪਹੁੰਚ ਰਿਹਾ ਹੈ।

ਸੰਸਦ ਮੈਂਬਰ ਨੇ ਪੱਤਰ ਵਿੱਚ ਲਿਖਿਆ ਕਿ ਪੰਜਾਬ ਪੁਲੀਸ ਵਿੱਚ ਖੇਡ ਕੋਟੇ ਦੀਆਂ 358 ਅਸਾਮੀਆਂ ਹਾਲੇ ਵੀ ਖਾਲੀ ਪਈਆਂ ਹਨ। ਇਨ੍ਹਾਂ ਵਿੱਚ ਜ਼ਿਲ੍ਹਾ ਪੁਲੀਸ, ਆਰਮਡ ਪੁਲੀਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਕੈਡਰ ਦੀਆਂ ਬੈਕਲਾਗ ਅਸਾਮੀਆਂ ਸ਼ਾਮਲ ਹਨ। ਲੰਬੇ ਸਮੇਂ ਤੋਂ ਇਹ ਅਸਾਮੀਆਂ ਨਾ ਭਰਨ ਕਾਰਨ ਯੋਗ ਖਿਡਾਰੀਆਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਜਲੰਧਰ ਦਾ ਪੀ ਏ ਪੀ ਸਪੋਰਟਸ ਕੰਪਲੈਕਸ ਜਿਸ ਨੂੰ ਕਦੇ ਪੰਜਾਬ ਦੀਆਂ ‘ਖੇਡਾਂ ਦਾ ਮੱਕਾ’ ਮੰਨਿਆ ਜਾਂਦਾ ਸੀ, ਅੱਜ ਅਣਦੇਖੀ ਦਾ ਸ਼ਿਕਾਰ ਹੈ। ਇੱਥੇ ਨਿਯਮਿਤ ਭਰਤੀਆਂ ਅਤੇ ਖੇਡ ਗਤੀਵਿਧੀਆਂ ਬੰਦ ਹੋਣ ਕਾਰਨ ਇਸ ਦੀ ਪਛਾਣ ਲਗਾਤਾਰ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਸੰਸਥਾ ਨੂੰ ਮੁੜ ਜੀਵੰਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।

Advertisement

ਸੰਸਦ ਮੈਂਬਰ ਨੇ ਚਿੰਤਾ ਜਤਾਈ ਕਿ ਪੰਜਾਬ ਪੁਲੀਸ ਵਿੱਚ ਪ੍ਰਸਤਾਵਿਤ ਕਰੀਬ 2,600 ਜ਼ਿਲ੍ਹਾ ਪੁਲੀਸ ਅਤੇ 800 ਆਰਮਡ ਪੁਲੀਸ ਅਸਾਮੀਆਂ ਦੀ ਭਰਤੀ ਦੌਰਾਨ ਜੇਕਰ ਪਹਿਲਾਂ ਖੇਡ ਕੋਟੇ ਦੀਆਂ ਖਾਲੀ ਅਸਾਮੀਆਂ ਨਾ ਭਰੀਆਂ ਗਈਆਂ ਤਾਂ ਯੋਗ ਖਿਡਾਰੀਆਂ ਦੇ ਹੱਕ ਪ੍ਰਭਾਵਿਤ ਹੋਣਗੇ।

Advertisement

Gurjeet Singh Aujla, Bhagwant Mann, Sports Quota Recruitment, Punjab Police Jobs, PAP Sports Complex, Jalandhar, Amritsar MP, Punjab Sports Heritage, Backlog Vacancies, Punjab Government

Advertisement
×