ਵਿਸ਼ੇਸ਼ ਡੀ ਜੀ ਪੀ ਵੱਲੋਂ ਨਾਕੇ ਦਾ ਦੌਰਾ
ਸੂਬੇ ਵਿੱਚ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸਪੈਸ਼ਲ ਡੀ ਜੀ ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵਲੋਂ ਅੱਜ ਬਲਾਚੌਰ-ਰੂਪਨਗਰ ਰਾਸ਼ਟਰੀ ਮਾਰਗ ’ਤੇ ਸਥਿਤ ਆਸਰੋਂ ਚੌਕੀ ਨੇੜੇ ਲਗਾਏ ਪੱਕੇ ਹਾਈਟੈੱਕ ਨਾਕੇ ਦਾ ਅਚਨਚੇਤ ਦੌਰਾ ਕੀਤਾ ਗਿਆ । ਇਸ...
ਸੂਬੇ ਵਿੱਚ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸਪੈਸ਼ਲ ਡੀ ਜੀ ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵਲੋਂ ਅੱਜ ਬਲਾਚੌਰ-ਰੂਪਨਗਰ ਰਾਸ਼ਟਰੀ ਮਾਰਗ ’ਤੇ ਸਥਿਤ ਆਸਰੋਂ ਚੌਕੀ ਨੇੜੇ ਲਗਾਏ ਪੱਕੇ ਹਾਈਟੈੱਕ ਨਾਕੇ ਦਾ ਅਚਨਚੇਤ ਦੌਰਾ ਕੀਤਾ ਗਿਆ । ਇਸ ਦੌਰੇ ਦੌਰਾਨ ਉਨ੍ਹਾਂ ਨਾਕੇ ਤੋਂ ਗੁਜ਼ਰਨ ਵਾਲੇ ਵਾਹਨਾਂ ਦੀ ਖੁਦ ਚੈਕਿੰਗ ਵੀ ਕੀਤੀ। ਉਨ੍ਹਾਂ ਵਾਹਨ ਚਾਲਕਾਂ ਨੂੰ ਘਰ ਤੋਂ ਨਿਕਲਣ ਸਮੇਂ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਾਲ ਲੈ ਕੇ ਚੱਲਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਾਰਰ ਰੱਖਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਤੇ ਲੋਕਾਂ ਨੂੰ ਸ਼ਾਂਤੀਪੂਰਵਕ ਮਾਹੌਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ, ਸ਼ਰਾਰਤੀ ਤੱਤਾਂ ਤੇ ਗੈਗਸਟਰਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਹਾਈਟੈੱਕ ਨਾਕੇ ਦੀ ਚੈਕਿੰਗ ਦੌਰਾਨ ਸੁਰੱਖਿਆ ਦੇ ਸਾਰੇ ਪ੍ਰਬੰਧ ਤਸੱਲੀਬਖਸ਼ ਪਾਏ ਗਏ। ਅਰਪਿਤ ਸ਼ੁਕਲਾ ਨੇ ਤਾਇਨਾਤ ਮੁਲਾਜ਼ਮਾਂ ਦੀ ਮੁਸਤੈਦੀ ਨੂੰ ਪਰਖਿਆ ਅਤੇ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡੀ ਐੱਸ ਪੀ ਹੇਮੰਤ ਮਲਹੋਤਰਾ ,ਥਾਣਾ ਕਾਠਗੜ੍ਹ ਦੇ ਐੱਸ ਐੱਚ ਓ ਅਭਿਸ਼ੇਕ ਸ਼ਰਮਾ, ਐੱਸ ਐੱਚ ਓ ਸਦਰ ਬਲਾਚੌਰ ਵਿਕਰਮ ਸਿੰਘ ਰੌੜੀ ਅਤੇ ਹੋਰ ਪੁਲੀਸ ਮੁਲਾਜ਼ਮ ਹਾਜ਼ਰ ਸਨ।

