DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Slovakia former Prime Minister: ਹੇਗਰ ਨੇ ਸਕੂਟਰ ’ਤੇ ਪਠਾਨਕੋਟ ਦਾ ਬਾਜ਼ਾਰ ਦੇਖਿਆ

ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ

  • fb
  • twitter
  • whatsapp
  • whatsapp
featured-img featured-img
ਸ੍ਰੀਜਲ ਗੁਪਤਾ ਸਕੂਟਰ ’ਤੇ ਬਿਠਾ ਕੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਨੂੰ ਬਾਜ਼ਾਰ ਵਿੱਚ ਘੁੰਮਾਉਂਦੇ ਹੋਏ। -ਫੋਟੋ: ਧਵਨ
Advertisement

ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੀ ਪਹਿਲਕਦਮੀ ’ਤੇ ਪਠਾਨਕੋਟ ਵਿੱਚ ਕਰਵਾਏ ਗਏ ਅੰਤਰਰਾਸ਼ਟਰੀ ਸੰਮੇਲਨ ‘ਟੈਡ ਐਕਸ ਕੈਲੇਡੋਨੀਅਨ’ ਮਗਰੋਂ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਨੇ ਅੱਜ ਸ਼ਾਮ ਨੂੰ ਇੱਥੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਾਜ਼ਾਰਾਂ ਦੀ ਰੌਣਕ ਦਾ ਆਨੰਦ ਮਾਣਿਆ ਅਤੇ ਸਥਾਨਕ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਕਾਰੋਬਾਰ ਅਤੇ ਵਪਾਰਕ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਵਪਾਰੀਆਂ ਅਤੇ ਨੌਜਵਾਨਾਂ ਨੇ ਉਨ੍ਹਾਂ ਨਾਲ ਤਸਵੀਰਾਂ ਅਤੇ ਸੈਲਫੀਆਂ ਵੀ ਖਿਚਵਾਈਆਂ।

ਸਮਿਤੀ ਮਾਰਕੀਟ ਵਿੱਚ ਸੁਨੀਲ ਮਹਾਜਨ, ਅਮਿਤ ਨਈਅਰ, ਰਾਜੇਸ਼ ਪੁਰੀ ਅਤੇ ਨਰਿੰਦਰ ਵਾਲੀਆ ਅਤੇ ਮਾਨ ਮਾਰਕੀਟ ਵਿੱਚ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ, ਐੱਸ ਐੱਸ ਬਾਵਾ ਅਤੇ ਅਨਿਲ ਮਹਾਜਨ ਸਣੇ ਹੋਰ ਵਪਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਪਾਰੀਆਂ ਨੇ ਐਡੁਆਰਡ ਹੇਗਰ ਨੂੰ ਦੱਸਿਆ ਕਿ ਪਠਾਨਕੋਟ ਸ਼ਹਿਰ ਬਾਰੇ ਜਾਣਕਾਰੀ ਦਿੱਤੀ। ਹੇਗਰ ਨੇ ਪਠਾਨਕੋਟ ਦੇ ਲੋਕਾਂ ਦੀ ਮਹਿਮਾਨਨਿਵਾਜ਼ੀ, ਪਿਆਰ ਅਤੇ ਜੀਵੰਤ ਸੱਭਿਆਚਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਇਸ ਖ਼ੂਬਸੂਰਤ ਸ਼ਹਿਰ ਪਠਾਨਕੋਟ ਦੀਆਂ ਯਾਦਾਂ ਅਤੇ ਇੱਥੋਂ ਦੇ ਲੋਕਾਂ ਦਾ ਪਿਆਰ ਆਪਣੇ ਨਾਲ ਯੂਰਪ ਲੈ ਕੇ ਜਾਣਗੇ।

Advertisement

ਸੰਮੇਲਨ ਦੇ ਮੁੱਖ ਪ੍ਰਬੰਧਕ ਸ੍ਰੀਜਲ ਗੁਪਤਾ ਨੇ ਕਿਹਾ ਕਿ ਆਸ ਪ੍ਰਗਟ ਕੀਤੀ ਕਿ ਅਜਿਹੇ ਸਮਾਗਮਾਂ ਨਾਲ ਸ਼ਹਿਰ ਦੇ ਸੈਰ-ਸਪਾਟੇ ਅਤੇ ਸਥਾਨਕ ਵਪਾਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਤਸ਼ਾਹ ਮਿਲੇਗਾ।

Advertisement

Advertisement
×