DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਸ ਐੱਸ ਪੀ ਦਫ਼ਤਰ ਅੱਗੇ ਗੂੰਜੇ ਨਾਅਰੇ

ਪੁਲੀਸ ਅਧਿਕਾਰੀਆਂ ਦੀਆਂ ਵਧੀਕੀਆਂ ਅਤੇ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪਾਰਟੀ ਦੇ ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ,...

  • fb
  • twitter
  • whatsapp
  • whatsapp
featured-img featured-img
ਧਰਨਾ ਦਿੰਦੇ ਹੋਏ ਆਰ ਐੱਮ ਪੀ ਆਈ ਦੇ ਆਗੂ ਅਤੇ ਪਾਰਟੀ ਵਰਕਰ। -ਫੋਟੋ: ਧਵਨ
Advertisement

ਪੁਲੀਸ ਅਧਿਕਾਰੀਆਂ ਦੀਆਂ ਵਧੀਕੀਆਂ ਅਤੇ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪਾਰਟੀ ਦੇ ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ, ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਮਾਸਟਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਥਾਣਾ ਤਾਰਾਗੜ੍ਹ ਵਿੱਚ ਪਿੰਡ ਭਰਿਆਲ ਲਾਹੜੀ ਵਿੱਚ ਸਾਬਕਾ ਸਰਪੰਚ ਬਲਕਾਰ ਚੰਦ ਭਰਿਆਲ ਲਾਹੜੀ ਨੂੰ ਧਮਕਾਉਣ ’ਤੇ ਕੋਈ ਜਾਨੀ ਨੁਕਸਾਨ ਹੋਣ ਦੇ ਡਰੋਂ ਉਸ ਨੇ 15 ਨਵੰਬਰ 2025 ਨੂੰ ਥਾਣਾ ਤਾਰਾਗੜ੍ਹ ਵਿੱਚ ਦਰਖਾਸਤ ਦਿੱਤੀ ਸੀ। ਅੱਜ ਤੱਕ ਕਿਸੇ ਵੀ ਪੁਲੀਸ ਅਧਿਕਾਰੀ ਨੇ ਇਸ ਮਾਮਲੇ ਨੂੰ ਹੱਲ ਨਹੀਂ ਕੀਤਾ ਅਤੇ ਨਾ ਹੀ ਕੋਈ ਕਾਰਵਾਈ ਕੀਤੀ। ਦੂਜਾ ਮਾਮਲਾ ਸੁਜਾਨਪੁਰ ਥਾਣੇ ਨਾਲ ਸਬੰਧਤ ਹੈ। ਇਕ ਔਰਤ ਜੋ ਆਰਮੀ ਦੇ 21 ਸਬ ਏਰੀਏ ਵਿੱਚ ਕੰਮ ਕਰਦੀ ਸੀ, ਨਾਲ ਕੁੱਝ ਲੋਕਾਂ ਵੱਲੋਂ ਛੇੜਛਾੜ ਕਰਨ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ 12 ਸਤੰਬਰ 2025 ਨੂੰ ਦਰਖਾਸਤ ਦਿੱਤੀ ਸੀ। ਸ਼ਿਕਾਇਤਕਰਤਾ ਔਰਤ ਦੀ ਸੁਣਵਾਈ ਤਾਂ ਕੀ ਹੋਣੀ ਸੀ ਉਲਟਾ ਉਸ ਨੂੰ ਹੀ ਸਬੰਧਤ ਮਹਿਲਾ ਪੁਲੀਸ ਅਧਿਕਾਰੀ ਨੇ ਦਬਕੇ ਮਾਰੇ। ਤੀਜਾ ਮਾਮਲੇ ਵਿੱਚ ਸੁਜਾਨਪੁਰ ਵਾਸੀ ਕਾਮਰੇਡ ਮੁਖਤਿਆਰ ਸਿੰਘ ਨੇ 13 ਜਨਵਰੀ ਨੂੰ ਦੁਰਵਿਵਹਾਰ ਸਬੰਧੀ ਦਰਖਾਸਤ ਦਿੱਤੀ, ਉਹ ਵੀ ਜਿਉਂ ਦੀ ਤਿਉਂ ਕਾਇਮ ਹੈ।

ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇਗਾ: ਪੁਲੀਸ ਅਧਿਕਾਰੀ

ਐੱਸ ਪੀ ਹੈੱਡਕੁਆਰਟਰ ਮਨੋਜ ਠਾਕੁਰ ਅਤੇ ਐੱਸ ਪੀ ਪੀ ਆਈ ਬੀ ਸੁਖਵਿੰਦਰਪਾਲ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਭਰੋਸਾ ਦਿੱਤਾ ਕਿ ਫੌਰੀ ਤੌਰ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇਗਾ।

Advertisement
Advertisement
×