DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bridge ਨਾ ਬਣਨ ਖ਼ਿਲਾਫ਼ ਨਾਅਰੇਬਾਜ਼ੀ

ਸਰਹੱਦੀ ਖੇਤਰ ਵਿੱਚ ਰਾਵੀ ਦਰਿਆ ਉੱਤੇ ਬਣੇ ਅਸਥਾਈ ਪਨਟੂਨ ਪੁਲ ਦਾ ਨਿਰਮਾਣ ਛੇ ਮਹੀਨਿਆਂ ਬਾਅਦ ਵੀ ਅਧੂਰਾ ਹੈ। ਨਤੀਜੇ ਵਜੋਂ, ਲੋਕ ਹੁਣ ਆਪਣੀ ਜਾਨ ਜੋਖਮ ਵਿੱਚ ਪਾ ਕੇ ਰੱਸੀ ਨਾਲ ਚੱਲਣ ਵਾਲੀ ਲੱਕੜ ਦੀ ਕਿਸ਼ਤੀ ਦੀ ਵਰਤੋਂ ਕਰਕੇ ਦਰਿਆ ਪਾਰ...

  • fb
  • twitter
  • whatsapp
  • whatsapp
featured-img featured-img
ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਧਵਨ
Advertisement

ਸਰਹੱਦੀ ਖੇਤਰ ਵਿੱਚ ਰਾਵੀ ਦਰਿਆ ਉੱਤੇ ਬਣੇ ਅਸਥਾਈ ਪਨਟੂਨ ਪੁਲ ਦਾ ਨਿਰਮਾਣ ਛੇ ਮਹੀਨਿਆਂ ਬਾਅਦ ਵੀ ਅਧੂਰਾ ਹੈ। ਨਤੀਜੇ ਵਜੋਂ, ਲੋਕ ਹੁਣ ਆਪਣੀ ਜਾਨ ਜੋਖਮ ਵਿੱਚ ਪਾ ਕੇ ਰੱਸੀ ਨਾਲ ਚੱਲਣ ਵਾਲੀ ਲੱਕੜ ਦੀ ਕਿਸ਼ਤੀ ਦੀ ਵਰਤੋਂ ਕਰਕੇ ਦਰਿਆ ਪਾਰ ਕਰਨ ਲਈ ਮਜਬੂਰ ਹਨ। ਇੰਨੇ ਮਹੀਨੇ ਬੀਤ ਜਾਣ ਦੇ ਬਾਵਜੂਦ, ਸਬੰਧਤ ਵਿਭਾਗ ਨੇ ਪੁਲ ਬਣਾਉਣ ਲਈ ਲੋੜੀਂਦੇ ਲੱਕੜ ਦੇ ਸਲੀਪਰਾਂ ਫੱਟਿਆਂ ਦਾ ਪ੍ਰਬੰਧ ਨਹੀਂ ਕੀਤਾ ਹੈ। ਇਸ ਕਾਰਨ ਅਸਥਾਈ ਪੁਲ ਅਧੂਰਾ ਰਹਿ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਹੜ੍ਹ ਆਏ ਛੇ ਮਹੀਨਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਪਨਟੂਨ ਪੁਲ ਚਾਲੂ ਨਹੀਂ ਕੀਤਾ ਗਿਆ। ਇਸ ਕਾਰਨ, ਲੋਕਾਂ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਰਾਹੀਂ ਪਠਾਨਕੋਟ ਜਾਣ ਲਈ 20 ਤੋਂ 25 ਕਿਲੋਮੀਟਰ ਤੋਂ ਵੱਧ ਸਫ਼ਰ ਕਰਨਾ ਪੈਂਦਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਮੰਗ ਨਾ ਮੰਨਣ ’ਤੇ ਉਹ ਚੋਣਾਂ ਦਾ ਬਾਈਕਾਟ ਕਰਨਗੇ।

Advertisement
Advertisement
×