DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

U K ਦੀ ਰੌਇਲ ਏਅਰ ਫੋਰਸ ’ਚ ਸ਼ਾਮਲ ਸਿੱਖ ਜਵਾਨਾਂ ਦਾ ਸਨਮਾਨ

ਅਰਸ਼ਦੀਪ ਸਿੰਘ ਨੇ ਲੰਡਨ ’ਚ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ

  • fb
  • twitter
  • whatsapp
  • whatsapp
featured-img featured-img
ਰੌਇਲ ਏਅਰ ਫੋਰਸ ’ਚ ਸ਼ਾਮਲ ਸਿੱਖ ਨੌਜਵਾਨ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ।
Advertisement

ਯੂ ਕੇ ਦੀ ਰੌਇਲ ਏਅਰ ਫੋਰਸ ਵਿੱਚ ਫਲਾਈਟ ਲੈਫਟੀਨੈਂਟ ਦਾ ਅਹੁਦਾ ਹਾਸਲ ਕਰਨ ਵਾਲੇ ਅਰਸ਼ਦੀਪ ਸਿੰਘ ਨੇ ਆਪਣੇ ਮਾਪਿਆਂ ਸਣੇ ਲੰਡਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਯੂ ਕੇ ਅਧਾਰਤ ਡਿਫੈਂਸ ਸਿੱਖ ਨੈਟਵਰਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਵੀ ਹਾਜ਼ਰ ਰਹੇ। ਇਸ ਦੌਰਾਨ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਅਤੇ ਲੰਡਨ ਵਿੱਚ ਹੀ ਰੌਇਲ ਏਅਰ ਫੋਰਸ ਅੰਦਰ ਫਲਾਈਟ ਲੈਫਟੀਨੈਂਟ ਦੇ ਰੈਂਕ ’ਤੇ ਐਰੋਸਿਸਟਮਸ ਇੰਜਨੀਅਰਿੰਗ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਾਬਤ ਸੂਰਤ ਸਿੱਖ ਅਫਸਰ ਜਸਪਾਲ ਸਿੰਘ ਸਿੱਧੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸਿੱਖੀ ਪਛਾਣ ਨੂੰ ਹੋਰ ਵੀ ਵੱਡੇ ਪੱਧਰ ਉੱਤੇ ਉਭਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਥੇਦਾਰ ਨੇ ਉਨ੍ਹਾਂ ਨਾਲ ਯੂ ਕੇ ਦੀਆਂ ਫੌਜੀ ਸੇਵਾਵਾਂ ’ਚ ਸਿੱਖਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਕੀਤੇ।

Advertisement

ਸ੍ਰੀ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਆਪਣੀ ਸਾਬਤ ਸੂਰਤ ਸਿੱਖ ਪਛਾਣ ਕਾਇਮ ਕਰਨ ਲਈ ਪ੍ਰੇਰਿਤ ਕੀਤਾ। ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਸਿੱਖੀ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਨੂੰ ਹੋਰ ਵੀ ਡੂੰਘਾਈ ਨਾਲ ਸਮਝਣ ਅਤੇ ਅਪਣਾਉਣ ਦੀ ਇੱਛਾ ਰੱਖਦਾ ਹੈ ਪਰ ਫਲਾਈਟ ਲੈਫਟੀਨੈਂਟ ਵਜੋਂ ਸੇਵਾਵਾਂ ਕਰਨ ਲਈ ਸਿੱਖਾਂ ਨੂੰ ਵੀ ਜੈੱਟ ਉਡਾਉਣ ਦੇ ਅਪਰੇਸ਼ਨ ਸਮੇਂ ਦਾੜ੍ਹੀ ਦੇ ਕੇਸ ਕਤਲ ਕਰਨੇ ਪੈਂਦੇ ਹਨ ਜੋ ਕਿ ਰੌਇਲ ਏਅਰ ਫੋਰਸ ਦੀਆਂ ਤਕਨੀਕੀ ਸ਼ਰਤਾਂ ਦਾ ਹਿੱਸਾ ਹੈ। ਜਥੇਦਾਰ ਨੇ ਚੇਅਰਮੈਨ ਪ੍ਰਿਤਪਾਲ ਸਿੰਘ ਨੂੰ ਇਸ ਮਾਮਲੇ ਸਬੰਧੀ ਯੂ ਕੇ ਫੌਜ ਅਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਿੱਖੀ ਅੰਦਰ ਕੇਸਾਂ ਦੀ ਮਹੱਤਤਾ ਅਤੇ ਸਿੱਖ ਪਛਾਣ ਬਾਰੇ ਵਧੇਰੀ ਜਾਗਰੂਕਤਾ ਅਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਸਿੱਖਾਂ ਨੇ ਸਾਬਤ ਸੂਰਤ ਪਛਾਣ ਨੂੰ ਕਾਇਮ ਰੱਖਦਿਆਂ ਵਿਸ਼ਵ ਯੁੱਧਾਂ ਅਤੇ ਹੋਰ ਵੀ ਕਈ ਜੰਗਾਂ ਅੰਦਰ ਸਫਲ ਸੇਵਾਵਾਂ ਨਿਭਾਈਆਂ ਹਨ ਅਤੇ ਏਅਰ ਫੋਰਸ ਦੀਆਂ ਅਪਰੇਸ਼ਨ ਸੇਵਾਵਾਂ ਲਈ ਕੇਸ ਕਤਲ ਕਰਨ ਦੀ ਸ਼ਰਤ ਗ਼ੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਿੱਖਾਂ ਨਾਲ ਵਿਚਾਰ ਚਰਚਾ ਕਰ ਕੇ ਇਹ ਸ਼ਰਤ ਹਟਾਉਣੀ ਚਾਹੀਦੀ ਹੈ।

Advertisement

ਸਿੱਖ ਨੈਟਵਰਕ ਵੱਲੋਂ ਜਥੇਦਾਰ ਗੜਗੱਜ ਨੂੰ ਯੂ ਕੇ ਵਿੱਚ ਯਾਦਗਾਰੀ ਦਿਵਸ ਦੇ ਮੱਦੇਨਜ਼ਰ ਵਿਸ਼ੇਸ਼ ਰੂਪ ਵਿੱਚ ਤਿਆਰ ਕਰਵਾਇਆ ਗਿਆ ਚਿੰਨ੍ਹ (ਖੰਡੇ ਉੱਤੇ ਖਸਖਸ ਦਾ ਫੁੱਲ) ਤੇ ਸਿੱਖ ਫੌਜੀਆਂ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਗੁਟਕਾ ਸਾਹਿਬ ਭੇਟ ਕੀਤਾ ਗਿਆ।

ਰੌਇਲ ਏਅਰ ਫੋਰਸ ’ਚ ਸ਼ਾਮਲ ਸਿੱਖ ਨੌਜਵਾਨ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ।
ਰੌਇਲ ਏਅਰ ਫੋਰਸ ’ਚ ਸ਼ਾਮਲ ਸਿੱਖ ਨੌਜਵਾਨ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ।
Advertisement
×