DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਸ਼ਤ ਦੌਰਾਨ ਪੁਲੀਸ ’ਤੇ ਗੋਲੀਆਂ ਚਲਾਈਆਂ

ਗਸ਼ਤ ਦੌਰਾਨ ਵਲਟੋਹਾ ਪੁਲੀਸ ’ਤੇ ਤਿੰਨ ਜਣਿਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲੀਸ ਮੁਲਾਜ਼ਮ ਦੇ ਪੈਰ ਵਿੱਚ ਗੋਲੀ ਲੱਗ ਗਈ। ਇਸ ਸਬੰਧੀ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀ ਐੱਸ ਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਕਰੀਬ...

  • fb
  • twitter
  • whatsapp
  • whatsapp
Advertisement

ਗਸ਼ਤ ਦੌਰਾਨ ਵਲਟੋਹਾ ਪੁਲੀਸ ’ਤੇ ਤਿੰਨ ਜਣਿਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲੀਸ ਮੁਲਾਜ਼ਮ ਦੇ ਪੈਰ ਵਿੱਚ ਗੋਲੀ ਲੱਗ ਗਈ। ਇਸ ਸਬੰਧੀ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀ ਐੱਸ ਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਕਰੀਬ 11:30 ਵਜੇ ਥਾਣਾ ਮੁਖੀ ਵਲਟੋਹਾ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਸਰਹੱਦੀ ਖੇਤਰ ’ਚ ਗਸ਼ਤ ਕਰਕੇ ਪਿੰਡ ਕਾਲੀਆ ਤੋਂ ਵਾਪਸ ਆ ਰਹੀ ਸੀ। ਜਦੋਂ ਪੁਲੀਸ ਪਾਰਟੀ ਪਿੰਡ ਚੀਮਾ ਖੁਰਦ ਨੇੜੇ ਪਹੁੰਚੀ ਤਾਂ ਅੱਗਿਓਂ ਸ਼ੱਕੀ ਸਵਿੱਫਟ ਕਾਰ ਆਉਂਦੀ ਦਿਖਾਈ ਦਿੱਤੀ। ਜਿਵੇਂ ਹੀ ਪੁਲੀਸ ਪਾਰਟੀ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਤਿੰਨ ਵਿਅਕਤੀਆਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਮੁਲਾਜ਼ਮ ਦੇ ਪੈਰ ਵਿੱਚ ਲੱਗ ਗਈ। ਡੀ ਐੱਸ ਪੀ ਨੇ ਦੱਸਿਆ ਕਿ ਕਾਰ ਕਬਜ਼ੇ ਵਿੱਚ ਲੈ ਕੇ ਕੀਤੀ ਗਈ ਜਾਂਚ ਵਿੱਚ ਸਿਮਰਨਜੀਤ ਸਿੰਘ ਵਾਸੀ ਵਲਟੋਹਾ, ਸੁਰਜੀਤ ਸਿੰਘ ਵਾਸੀ ਕਲੰਜਰ ਉਤਾੜ ਤੇ ਇੱਕ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਸੰਦੀਪ ਸਿੰਘ ਨਾਮੀ ਪੁਲੀਸ ਮੁਲਾਜ਼ਮ ਦੇ ਸੱਜੇ ਪੈਰ ਵਿੱਚ ਗੋਲੀ ਲੱਗ ਗਈ।

Advertisement
Advertisement
×