ਧਾਰੀਵਾਲ ਵਿੱਚ ਜਨਮ ਅਸ਼ਟਮੀ ਮੌਕੇ ਸ਼ੋਭਾ ਯਾਤਰਾ ਸਜਾਈ
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੱਜ ਇੱਥੇ ਸ੍ਰੀ ਕ੍ਰਿਸ਼ਨਾ ਮੰਦਿਰ ਧਾਰੀਵਾਲ ਤੋਂ ਮਹੰਤ ਰਾਮ ਕ੍ਰਿਸ਼ਨ ਸ਼ਰਨ ਦੇ ਪ੍ਰਬੰਧਾਂ ਹੇਠ ਸ਼ੋਭਾ ਯਾਤਰਾ ਸਜਾਈ ਗਈ। ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀਮਦ ਭਾਗਵਤ ਗੀਤਾ ਦੀ ਅਗਵਾਈ ਵਿੱਚ ਇਹ ਸ਼ੋਭਾ ਯਾਤਰਾ ਮੰਦਿਰ ਤੋਂ ਸ਼ੁਰੂ ਹੋ...
ਧਾਰੀਵਾਲ ਵਿਖੇ ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਹੋਏ ਆਪ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਅਤੇ ਹੋਰ ਸ਼ਰਧਾਲੂ। -ਫੋਟੋ: ਪਸਨਾਵਾਲ
Advertisement
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੱਜ ਇੱਥੇ ਸ੍ਰੀ ਕ੍ਰਿਸ਼ਨਾ ਮੰਦਿਰ ਧਾਰੀਵਾਲ ਤੋਂ ਮਹੰਤ ਰਾਮ ਕ੍ਰਿਸ਼ਨ ਸ਼ਰਨ ਦੇ ਪ੍ਰਬੰਧਾਂ ਹੇਠ ਸ਼ੋਭਾ ਯਾਤਰਾ ਸਜਾਈ ਗਈ। ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀਮਦ ਭਾਗਵਤ ਗੀਤਾ ਦੀ ਅਗਵਾਈ ਵਿੱਚ ਇਹ ਸ਼ੋਭਾ ਯਾਤਰਾ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਮੁੜ ਵਾਪਸ ਆਰੰਭਕ ਸਥਾਨ ’ਤੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਸ਼ਾਮਲ ਹੋ ਕੇ ਸ਼ਹਿਰ ਵਾਸੀਆਂ ਨੂੰ ਇਸ ਸ਼ੁੱਭ ਅਵਸਰ ਦੀ ਵਧਾਈ ਦਿੱਤੀ।
Advertisement
Advertisement
×

