DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shingharwan drain high-level bridge: ਸ਼ਿੰਗਾਰਵਾ ਨਾਲੇ ’ਤੇ ਪੁਲ ਦਾ ਨੀਂਹ ਪੱਥਰ

ਸਰਹੱਦੀ ਖੇਤਰ ਦੇ 65 ਪਿੰਡਾਂ ਨੂੰ ਮਿਲੇਗਾ ਲਾਭ; ਕੈਬਨਿਟ ਮੰਤਰੀ ਕਟਾਰੂਚੱਕ ਨੇ ਨੀਂਹ ਪੱਥਰ ਰੱਖਿਆ

  • fb
  • twitter
  • whatsapp
  • whatsapp
featured-img featured-img
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪੁਲ ਦਾ ਨੀਹ ਪੱਥਰ ਰੱਖਦੇ ਹੋਏ।
Advertisement

ਆਜ਼ਾਦੀ ਦੇ 79 ਸਾਲਾਂ ਬਾਅਦ ਸਰਹੱਦੀ ਖੇਤਰ ਦੇ 60-65 ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਪੁਲ ਦੀ ਸਮੱਸਿਆ ਦਾ ਹੱਲ ਹੋਣ ਦੀ ਆਸ ਬੱਝੀ ਹੈ। ਦਰਅਸਲ, ਪਿੰਡ ਕੋਹਲੀਆਂ ਦੇ ਨਜ਼ਦੀਕ ਸ਼ਿੰਗਾਰਵਾਂ ਨਾਲੇ ਉਪਰ ਹਾਈ ਲੈਵਲ ਪੁਲ ਦਾ ਨੀਂਹ ਪੱਥਰ ਰੱਖ ਕੇ ਇਸਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਜਿਸ ’ਤੇ ਇਲਾਕਾ ਵਾਸੀਆਂ ਨੇ ਖੁਸ਼ੀ ਵਿੱਚ ਪਟਾਕੇ ਚਲਾਏ ਅਤੇ ਜੈਕਾਰੇ ਲਾਏ। ਇਹ ਪੁਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਵਾਇਆ।

ਇਸ ਮੌਕੇ ਬਲਾਕ ਸਮਿਤੀ ਦੇ ਚੇਅਰਮੈਨ ਧਰਮਪਾਲ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਬਮਿਆਲ ਦੇ ਸਰਪੰਚ ਮਨੀਸ਼ ਗੁਪਤਾ, ਕੋਹਲੀਆਂ ਦੇ ਸਰਪੰਚ ਰਾਜੂ, ਕੋਟ ਭੱਟੀਆਂ ਦੇ ਸਰਪੰਚ ਰਾਜੇਸ਼ ਠਾਕੁਰ, ਢੀਂਡਾ ਦੇ ਸਰਪੰਚ ਰਜਿੰਦਰ ਸਿੰਘ, ਕਿੱਲਪੁਰ ਦੇ ਸਰਪੰਚ ਬੋਧਰਾਜ, ਕੋਟਲੀ ਦੇ ਸਰਪੰਚ ਵਿਪਨ ਕੁਮਾਰ, ਮਾਖਨਪਰ ਦੇ ਸਰਪੰਚ ਮੰਗਾ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

Advertisement

ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਬਰਸਾਤਾਂ ਵੇਲੇ ਹਰ ਸਾਲ ਸ਼ਿੰਗਾਰਵਾਂ ਨਾਲੇ ਵਿੱਚ ਭਾਰੀ ਹੜ੍ਹ ਦਾ ਪਾਣੀ ਆ ਜਾਂਦਾ ਸੀ ਜਿਸ ਕਾਰਨ ਨਾਲੇ ਤੋਂ ਪਾਰਲੇ ਲੋਕਾਂ ਨੂੰ ਭਾਰੀ ਸਮੱਸਿਆ ਆਉਂਦੀ ਸੀ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ। ਉਨ੍ਹਾਂ ਲੋਕਾਂ ਦੀ ਇਸ ਮੁੱਢਲੀ ਸਮੱਸਿਆ ਨੂੰ ਮਹਿਸੂਸ ਕੀਤਾ ਅਤੇ ਇਸ ਦੇ ਨਿਰਮਾਣ ਲਈ 17 ਕਰੋੜ 82 ਲੱਖ ਰੁਪਏ ਵਿਸ਼ੇਸ਼ ਤੌਰ ’ਤੇ ਮਨਜ਼ੂਰ ਕਰਵਾਏ। ਉਨ੍ਹਾਂ ਕਿਹਾ ਕਿ ਇਸ ਦਾ ਡਿਜ਼ਾਈਨ ਅਜਿਹਾ ਬਣਾਇਆ ਗਿਆ ਹੈ ਕਿ ਜਿੰਨਾ ਮਰਜ਼ੀ ਪਾਣੀ ਆ ਜਾਵੇ, ਇਹ ਪੁਲ ਨਹੀਂ ਡੁੱਬੇਗਾ ਅਤੇ ਲੋਕਾਂ ਦੀ ਆਉਣ-ਜਾਣ ਦੀ ਸਹੂਲਤ ਲਗਾਤਾਰ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਪੁਲ 165 ਮੀਟਰ ਲੰਮਾ ਅਤੇ 42 ਮੀਟਰ ਚੌੜਾ ਹੋਵੇਗਾ।

Advertisement

Advertisement
×