ਪੱਤਰ ਪ੍ਰੇਰਕ
ਪਠਾਨਕੋਟ, 29 ਅਗਸਤ
ਰਾਮਾ ਡਰਾਮੈਟਿਕ ਕਲੱਬ, ਤਲਾਬ ਕਾਲੀ ਮਾਤਾ ਮੰਦਰ ਪਠਾਨਕੋਟ ਵੱਲੋਂ ਸਰਪ੍ਰਸਤ ਯੋਗੀ ਸੇਠ ਅਤੇ ਡਾਇਰੈਕਟਰ ਪ੍ਰਦੀਪ ਮਹਿੰਦਰੂ ਦੀ ਅਗਵਾਈ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਚੋਣ ਕਰਨ ਤੋਂ ਪਹਿਲਾਂ ਪਿਛਲੇ ਸਾਲ ਦੀ ਕਾਰਜਕਾਰਨੀ ਨੂੰ ਭੰਗ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਸ਼ੰਮੀ ਚੌਧਰੀ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਇਸ ਤਰ੍ਹਾਂ ਸ਼ੰਮੀ ਚੌਧਰੀ ਨੂੰ ਕਲੱਬ ਦਾ ਲਗਾਤਾਰ ਤੀਸਰੀ ਵਾਰ ਪ੍ਰਧਾਨ ਬਣਾਇਆ ਗਿਆ ਜਿਨ੍ਹਾਂ ਦਾ ਉਥੇ ਮੌਜੂਦ ਆਗੂਆਂ ਵਿਧਾਇਕ ਅਸ਼ਵਨੀ ਸ਼ਰਮਾ, ਆਸ਼ੀਸ਼ ਵਿੱਜ, ਹਿੰਦੂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਉਪ-ਚੇਅਰਮੈਨ ਵਿਨੋਦ ਮਹਾਜਨ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਚੇਅਰਮੈਨ ਐਸਕੇ ਪੁੰਜ, ਅਨਿਲ ਦਾਰਾ, ਸੀਏ ਨੀਰਜ ਜਤਵਾਨੀ, ਡਾ. ਸੁਭਾਸ਼ ਗੁਪਤਾ ਵੱਲੋਂ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ।