DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਰੋਟ ਜੈਮਲ ਸਿੰਘ ’ਚ ਸੀਵਰੇਜ ਤੇ ਟਰੀਟਮੈਂਟ ਪਲਾਂਟ ਦਾ ਕੰਮ ਪਛੜਿਆ

ਹਡ਼੍ਹਾਂ ਅਤੇ ਬੀ ਆਰ ਓ ਵੱਲੋਂ ਐੱਨ ਓ ਸੀ ਨਾ ਦੇਣ ਕਾਰਨ ਲਟਕਿਆ ਕੰਮ

  • fb
  • twitter
  • whatsapp
  • whatsapp
featured-img featured-img
ਡੀ-ਵਾਟਰਿੰਗ ਕਰਨ ਲਈ ਕੀਤੀ ਜਾ ਰਹੀ ਖੁਦਾਈ।
Advertisement

ਸਰਹੱਦੀ ਕਸਬੇ ਨਰੋਟ ਜੈਮਲ ਸਿੰਘ ਵਿੱਚ 11 ਕਰੋੜ ਰੁਪਏ ਨਾਲ ਸੀਵਰੇਜ ਵਿਛਾਉਣ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦਾ ਨਿਰਮਾਣ ਕਾਰਜ ਪਿਛਲੇ ਸਾਲ ਅਗਸਤ ਵਿੱਚ ਆਏ ਹੜ੍ਹਾਂ ਅਤੇ ਬੀ ਆਰ ਓ ਵੱਲੋਂ ਐੱਨ ਓ ਸੀ ਨਾ ਦੇਣ ਕਾਰਨ ਲਟਕ ਕੇ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀਆਂ ਚੋਣਾਂ ਤੋਂ ਪਹਿਲਾਂ 11 ਮਾਰਚ 2024 ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰੱਖਿਆ ਸੀ ਅਤੇ ਐਲਾਨ ਕੀਤਾ ਸੀ ਕਿ ਇਸ ਇਹ ਕੰਮ ਡੇਢ ਸਾਲ ਵਿੱਚ ਮੁਕੰਮਲ ਹੋ ਜਾਵੇਗਾ। ਉਸੇ ਵੇਲੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਕਸਬੇ ਵਿੱਚ ਸੀਵਰੇਜ ਵਾਲੀ ਪਾਈਪਲਾਈਨ ਵੀ ਵਿਛਾਉਣੀ ਸ਼ੁਰੂ ਕਰ ਦਿੱਤੀ ਗਈ ਸੀ। ਸੀਵਰੇਜ ਵਾਲੀ ਛੋਟੀ ਪਾਈਪ ਲਾਈਨ ਵਿਛਾ ਦਿੱਤੀ ਗਈ ਤਾਂ ਉਸ ਨੂੰ ਲਿੰਕ ਕਰਨ ਲਈ ਵੱਡੀ ਪਾਈਪਲਾਈਨ ਵਿਛਾਉਣ ਲਈ ਉੱਥੋਂ ਲੰਘਦੀ ਮੁੱਖ ਸੜਕ (ਬੀਆਰਓ ਅਧੀਨ) ਦੀ ਖੁਦਾਈ ਸ਼ੁਰੂ ਕਰਨ ਲੱਗੇ ਤਾਂ ਅਧਿਕਾਰੀਆਂ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਪਹਿਲਾਂ ਇਸ ਲਈ ਮੁਆਵਜ਼ਾ ਜਮ੍ਹਾਂ ਕਰਵਾ ਕੇ ਐੱਨ ਓ ਸੀ ਲਈ ਜਾਵੇ, ਜਿਸ ਨਾਲ ਸਾਰਾ ਕੰਮ ਰੁਕ ਗਿਆ। ਇਸ ਮਗਰੋਂ ਅਗਸਤ ’ਚ ਰਾਵੀ ਵਿੱਚ ਹੜ੍ਹ ਆ ਗਏ ਅਤੇ ਜਿੱਥੇ ਸੀਵਰੇਜ ਟਰੀਟਮੈਂਟ ਪਲਾਟ ਬਣਾਉਣ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ, ਉੱਥੇ ਵੀ ਹੜ੍ਹ ਦਾ ਪਾਣੀ ਆ ਜਾਣ ਨਾਲ ਧਰਤੀ ਹੇਠਲਾ ਵਾਟਰ ਟੇਬਲ ਉੱਚਾ ਹੋ ਗਿਆ। ਹੜ੍ਹ ਦਾ ਪਾਣੀ ਤਾਂ ਥੋੜ੍ਹੇ ਦਿਨਾਂ ਵਿੱਚ ਉਤਰ ਗਿਆ ਪਰ ਵਾਟਰ ਟੇਬਲ ਉੱਚਾ ਹੋ ਜਾਣ ਨਾਲ ਉੱਥੇ ਡੀ-ਵਾਟਰਿੰਗ ਕਰਨ ਦੀ ਲੋੜ ਪੈ ਗਈ ਤਾਂ ਜੋ ਨਿਰਮਾਣ ਕਾਰਜ ਸਹੀ ਢੰਗ ਨਾਲ ਹੋ ਸਕੇ।

ਇਸ ਸਮੇਂ ਕੰਪਨੀ ਵੱਲੋਂ ਡੀ-ਵਾਟਰਿੰਗ ਕਰਨ ਲਈ ਪੰਪ ਲਗਾਉਣ ਵਾਸਤੇ ਜ਼ਮੀਨ ਵਿੱਚ ਖੁਦਾਈ ਕੀਤੀ ਜਾ ਰਹੀ ਹੈ। ਇੱਥੇ ਤਾਇਨਾਤ ਕੰਪਨੀ ਦੇ ਸੁਪਰਵਾਈਜ਼ਰ ਦਾ ਕਹਿਣਾ ਸੀ ਕਿ 12-13 ਫੁੱਟ ਤੱਕ ਖੁਦਾਈ ਕਰਨ ਬਾਅਦ ਪੰਪ ਲਗਾ ਦਿੱਤੇ ਜਾਣਗੇ ਤਾਂ ਜੋ ਡੀ-ਵਾਟਰਿੰਗ ਹੋ ਸਕੇ ਅਤੇ ਫਿਰ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦਾ ਕੰਮ ਜੋ ਰੁਕਿਆ ਪਿਆ ਹੈ, ਉਹ ਮੁੜ ਸ਼ੁਰੂ ਹੋ ਸਕੇਗਾ।

Advertisement

ਦੋਵਾਂ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਮੌਕਾ ਦੇਖਣ ਦਾ ਫ਼ੈਸਲਾ: ਜੇ ਈ

ਸੀਵਰੇਜ ਵਿਭਾਗ ਦੇ ਸਬੰਧਤ ਜੇ ਈ ਜਗਦੀਪ ਸਿੰਘ ਦਾ ਕਹਿਣਾ ਸੀ ਕਿ ਬੀ ਆਰ ਓ ਸੰਗਠਨ ਦੇ ਅਧਿਕਾਰੀਆਂ ਨਾਲ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਇਸ ਹਫ਼ਤੇ 2 ਜਨਵਰੀ ਨੂੰ ਹੋਈ ਹੈ ਜਿਸ ਵਿੱਚ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ’ਤੇ ਮੌਕਾ ਦੇਖਣ ਦਾ ਨਿਰਣਾ ਲਿਆ ਗਿਆ ਹੈ। ਮੌਕਾ ਦੇਖਣ ਤੋਂ ਬਾਅਦ ਮੁਆਵਜ਼ੇ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ।

Advertisement
Advertisement
×