ਬੀਜ ਘੁਟਾਲਾ: 12 ਡੀਲਰਾਂ ਦੇ ਲਾਇਸੈਂਸ ਰੱਦ

ਬੀਜ ਘੁਟਾਲਾ: 12 ਡੀਲਰਾਂ ਦੇ ਲਾਇਸੈਂਸ ਰੱਦ

ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਜੂਨ
ਲੁਧਿਆਣਾ ਬੀਜ ਘੁਟਾਲਾ ਸਾਹਮਣੇ ਆਉਣ ਮਗਰੋਂ ਸੂਬੇ ’ਚ ਬੀਜ ਦੀ ਅਣਅਧਿਕਾਰਤ ਵਿਕਰੀ ਕਰਨ ਵਾਲੇ 12 ਡੀਲਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਸਰਕਾਰ ਨੇ ਇਨ੍ਹਾਂ ਡੀਲਰਾਂ ਖਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੇਤੀ ਸਕੱਤਰ ਡਾ.ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਮਈ ਮਹੀਨੇ ’ਚ ਤਕਰੀਬਨ 1928 ਬੀਜ ਡੀਲਰਾਂ ਦੇ ਦਫ਼ਤਰਾਂ ਉੱਤੇ ਛਾਪੇ ਮਾਰੇ ਅਤੇ ਤਕਰੀਬਨ 12 ਡੀਲਰਾਂ ਖ਼ਿਲਾਫ਼ ਝੋਨੇ ਦੇ ਬੀਜ ਦੀ ਅਣਅਧਿਕਾਰਤ ਵਿਕਰੀ ਦੇ ਸਬੂਤ ਮਿਲੇ ਜਿਸ ਤੋਂ ਬਾਅਦ ਉਸ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਡੀਲਰਾਂ ਦੀਆਂ ਦੁਕਾਨਾਂ ਬੰਦ ਹੋਣ ਕਰਕੇ ਖੇਤੀ ਸਮੱਗਰੀ ਕਿਸਾਨਾਂ ਨੂੰ ਘਰੋ ਘਰ ਪਹੁੰਚਾਈ ਗਈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All