ਚੀਨੀ ਡੋਰ ਕਾਰਨ ਸਕੂਟਰ ਸਵਾਰ ਜ਼ਖ਼ਮੀ
ਸੁਜਾਨਪੁਰ ਵਿੱਚ ਚੀਨੀ ਡੋਰ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਹ ਸੁਜਾਨਪੁਰ ਦਾ ਵਸਨੀਕ ਹੈ ਅਤੇ ਆਪਣੀ ਭਤੀਜੀ ਨਾਲ ਪੁਲ ਨੰਬਰ 4 ਤੋਂ 5 ਵੱਲ ਆਪਣੇ ਸਕੂਟਰ ’ਤੇ ਜਾ ਰਿਹਾ ਸੀ ਕਿ ਅਚਾਨਕ ਚੀਨੀ...
Advertisement
ਸੁਜਾਨਪੁਰ ਵਿੱਚ ਚੀਨੀ ਡੋਰ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਹ ਸੁਜਾਨਪੁਰ ਦਾ ਵਸਨੀਕ ਹੈ ਅਤੇ ਆਪਣੀ ਭਤੀਜੀ ਨਾਲ ਪੁਲ ਨੰਬਰ 4 ਤੋਂ 5 ਵੱਲ ਆਪਣੇ ਸਕੂਟਰ ’ਤੇ ਜਾ ਰਿਹਾ ਸੀ ਕਿ ਅਚਾਨਕ ਚੀਨੀ ਡੋਰ ਉਸ ਦੀ ਗਰਦਨ ’ਚ ਆ ਫਸੀ, ਜਿਸ ਨਾਲ ਉਸ ਦੀ ਗਰਦਨ ਅਤੇ ਉਂਗਲਾਂ ਕੱਟ ਗਈਆਂ। ਉਸ ਦੀ ਭਤੀਜੀ ਵੀ ਡੋਰੀ ਵਿੱਚ ਫਸ ਗਈ ਪਰ ਕਿਸੇ ਤਰ੍ਹਾਂ ਬਚ ਗਈ। ਉਹ ਤੁਰੰਤ ਇਲਾਜ ਲਈ ਨੇੜਲੇ ਕਲੀਨਿਕ ਤੇ ਗਿਆ ਅਤੇ ਮਰਹਮ ਪੱਟੀ ਕਰਵਾਈ। ਉਸ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਇਸ ਡੋਰ ਦੀ ਵਿਕਰੀ ’ਤੇ ਪਾਬੰਦੀ ਲਗਾਈ ਜਾਵੇ।
Advertisement
Advertisement
×

