ਪੇਂਡੂ ਮਜ਼ਦੂਰਾਂ ਨੇ ਮਾਈਕਰੋ ਫਾਇਨਾਂਸ ਕੰਪਨੀਆਂ ਖ਼ਿਲਾਫ਼ ਰੋਸ ਪ੍ਰਗਟਾਇਆ

ਧੱਕੇ ਨਾਲ ਕਿਸ਼ਤਾਂ ਊਗਰਾਹੁਣ ਦੇ ਦੋਸ਼; ਮਜ਼ਦੂਰਾਂ ’ਤੇ ਦਰਜ ਕੇਸ ਰੱਦ ਕਰਾਊਣ ਲਈ ਸੜਕਾਂ ’ਤੇ ਊਤਰਨ ਦੀ ਚਿਤਾਵਨੀ

ਪੇਂਡੂ ਮਜ਼ਦੂਰਾਂ ਨੇ ਮਾਈਕਰੋ ਫਾਇਨਾਂਸ ਕੰਪਨੀਆਂ ਖ਼ਿਲਾਫ਼ ਰੋਸ ਪ੍ਰਗਟਾਇਆ

ਪੇਂਡੂ ਮਜ਼ਦੂਰ ਯੂਨੀਅਨ ਦੀਆਂ ਕਾਰਕੁਨਾਂ ਫਾਇਨਾਂਸ ਕੰਪਨੀਆਂ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦੀਅਾਂ ਹੋਈਅਾਂ।

ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 3 ਅਗਸਤ

ਪੇਂਡੂ ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਜ਼ਿਲ੍ਹਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਦੀ ਪ੍ਰਧਾਨਗੀ ਵਿੱਚ ਨੇੜਲੇ ਪਿੰਡ ਲੀਲ੍ਹ ਕਲਾਂ ਵਿੱਚ ਹੋਈ।

ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੇਜਰ ਸਿੰਘ ਨੇ ਕਿਹਾ ਕਿ ਵਰਿੰਦਰ ਸਿੰਘ, ਅਮਨਦੀਪ ਕੌਰ , ਬਲਵਿੰਦਰ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਕਰਮਜੀਤ ਕੌਰ, ਅਮਨਦੀਪ ਕੌਰ, ਨਿਰਮਲ ਕੌਰ ਪਰਮਜੀਤ ਕੌਰ ਕਿਰਨਬੀਰ ਕੌਰ ਬਲਵਿੰਦਰ ਕੌਰ ਖ਼ਿਲਾਫ਼ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸ ਤੁਰੰਤ ਰੱਦ ਕੀਤੇ ਜਾਣ। ਊਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਲੌਕਡਾਊਨ ਵਿੱਚ ਹੀ ਸੜਕਾਂ ’ਤੇ ਊਤਰ ਕੇ ਤਿੱਖਾ ਸੰਘਰਸ਼ ਵਿੱਢਣ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗ਼ਰੀਬ ਲੋਕਾਂ ਦੀ ਐਨੀ ਹੀ ਹਮਦਰਦ ਹੈ ਤਾਂ ਉਹ ਗ਼ਰੀਬਾਂ ਦੇ ਮਾਈਕਰੋ ਫਾਇਨਾਂਸ ਕੰਪਨੀਆਂ ਤੋਂ ਲਏ ਕਰਜ਼ੇ ਮੁਆਫ਼ ਕਰਵਾ ਦੇਵੇ। ਊਨ੍ਹਾਂ ਕਿਹਾ ਕਿ ਹੁਣ ਕਰੋਨਾਵਾਇਰਸ ਕਾਰਨ ਰੁਜ਼ਗਾਰ ਬੰਦ ਹੋ ਗਏ ਹਨ ਅਤੇ ਗ਼ਰੀਬ ਔਰਤਾਂ ਦੀ ਸਵੈ ਸੇਵੀ ਸਮੂਹ ਬਣਾ ਕੇ ਲਏ ਹੋਏ ਕਰਜ਼ੇ ਵਾਪਸ ਕਰਨ ਦੇ ਸਮਰੱਥਾ ਨਹੀਂ ਹੈ ਪਰ ਪੁਲੀਸ ਮੁਲਾਜ਼ਮ ਫਾਇਨਾਂਸ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮਜ਼ਦੂਰਾਂ ਦੇ ਘਰਾਂ ਵਿੱਚ ਬੈਠੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਲੋਕ ਏਨੇ ਮਜਬੂਰ ਹੋ ਗਏ ਹਨ ਕਿ ਉਹ ਆਪਣਾ ਸਸਤਾ ਰਾਸ਼ਨ ਵੇਚ ਕੇ ਅਤੇ ਸ਼ਾਹੂਕਾਰਾਂ ਕੋਲੋਂ ਵਿਆਜ ’ਤੇ ਪੈਸੇ ਲੈ ਕੇ ਕਿਸ਼ਤਾਂ ਭਰਨ ਰਹੇ ਹਨ। ਕੁੱਝ ਲੋਕ ਆਪਣੇ ਗੈਸ ਸਿਲੰਡਰ ਤੱਕ ਵੀ ਵੇਚ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਬੇਜ਼ਮੀਨੇ ਲੋਕਾਂ ਦੇ ਬਿਜਲੀ ਦੇ ਬਿੱਲ ਵੀ ਮੁਆਫ਼ ਕੀਤੇ ਜਾਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਸੜਕਾਂ ਉੱਤੇ ਊਤਰਨਾ ਪਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All