DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਾਸਾਂਸੀ ਹਲਕੇ ’ਚ 7.71 ਕਰੋੜ ਦੀਆਂ ਸੜਕਾਂ ਦਾ ਉਦਘਾਟਨ

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਇੰਚਾਰਜ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮਾਝਾ ਜ਼ੋਨ ਦੀ ਇੰਚਾਰਜ ਸੋਨੀਆ ਮਾਨ ਵੱਲੋਂ ਰਾਜਾਸਾਂਸੀ ਹਲਕੇ ਦੀਆਂ 8 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੇ ਉਦਘਾਟਨ ਕੀਤੇ ਗਏ। ਇਨ੍ਹਾਂ ਵਿੱਚ ਅੰਮ੍ਰਿਤਸਰ-ਫਤਿਹਗੜ੍ਹ ਵਾਇਆ ਬੂਆ ਨੰਗਲੀ,...

  • fb
  • twitter
  • whatsapp
  • whatsapp
featured-img featured-img
ਸੜਕਾਂ ਦਾ ਉਦਘਾਟਨ ਕਰਦੀ ਹੋਈ ਸੋਨੀਆ ਮਾਨ।
Advertisement
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਇੰਚਾਰਜ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮਾਝਾ ਜ਼ੋਨ ਦੀ ਇੰਚਾਰਜ ਸੋਨੀਆ ਮਾਨ ਵੱਲੋਂ ਰਾਜਾਸਾਂਸੀ ਹਲਕੇ ਦੀਆਂ 8 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੇ ਉਦਘਾਟਨ ਕੀਤੇ ਗਏ। ਇਨ੍ਹਾਂ ਵਿੱਚ ਅੰਮ੍ਰਿਤਸਰ-ਫਤਿਹਗੜ੍ਹ ਵਾਇਆ ਬੂਆ ਨੰਗਲੀ, ਲੋਹਾਰਕਾ ਕਲਾਂ, ਰਾਜਾਸਾਂਸੀ ਤੋਂ ਅਦਲੀਵਾਲਾ ਰੋਡ ਅਤੇ ਅਦਲੀਵਾਲਾ ਤੋਂ ਮੁਗਲਾਨੀ ਕੋਟ ਰਾਣੇਵਾਲੀ-ਡੇਰਾ ਸੁੱਚਾ ਸਿੰਘ ਆਦਿ ਸੜਕਾਂ ਸ਼ਾਮਲ ਹਨ ਜੋ 7 ਕਰੋੜ 71 ਲੱਖ ਦੀ ਲਾਗਤ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਸੋਨੀਆ ਮਾਨ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਜਾਸਾਂਸੀ ਹਲਕੇ ਵਿੱਚ ਸਿਆਸਤ ਕਰ ਰਹੇ ਲੀਡਰਾਂ ਨੇ ਆਪਣੇ ਘਰ ਭਰਨ ਤੋਂ ਇਲਾਵਾ ਹਲਕੇ ਵਿੱਚ ਕੋਈ ਵਿਕਾਸ ਨਹੀਂ ਕੀਤਾ ਅਤੇ ਵੋਟਾਂ ਦੇ ਨਾਂ ’ਤੇ ਲੋਕਾਂ ਨਾਲ ਸਿਰਫ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਸੁਫਨਾ ਰਾਜਾਸਾਂਸੀ ਹਲਕੇ ਦਾ ਵਿਕਾਸ ਕਰ ਕੇ ਇਸ ਨੂੰ ਪੰਜਾਬ ਸਭ ਤੋਂ ਵਧੀਆ ਹਲਕਾ ਬਣਾਉਣਾ ਹੈ।

ਇਸ ਮੌਕੇ ‘ਆਪ’ ਆਗੂ ਰੇਸ਼ਮ ਸਿੰਘ ਵੜੈਚ, ਸਰਪੰਚ ਸੁਖਚੈਨ ਸਿੰਘ ਅਦਲੀਵਾਲਾ, ਬਲਾਕ ਸਮਿਤੀ ਮੈਂਬਰ ਕੰਵਲਪ੍ਰੀਤ ਸਿੰਘ ਸ਼ਾਹ, ਬਲਾਕ ਪ੍ਰਧਾਨ ਦਲਵਿੰਦਰ ਸਿੰਘ, ਸਰਪੰਚ ਗੁਰਬਿੰਦਰ ਸਿੰਘ ਮੁਗਲਾਨੀ ਕੋਟ, ਸਾਬਕਾ ਸਰਪੰਚ ਅਮਰਜੀਤ ਮੁਗਲਾਨੀ ਕੋਟ, ਰਣਜੀਤ ਸਿੰਘ ਥਾਣੇਦਾਰ, ਸਤਨਾਮ ਸਿੰਘ ਵੜੈਚ, ਪਰਮਜੀਤ ਸਿੰਘ ਥਾਣੇਦਾਰ, ਇੰਸਪੈਕਟਰ ਬਲਰਾਜ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਸਰਪੰਚ ਮਨਦੀਪ ਕੌਰ ਬੂਆ ਨੰਗਲੀ ਅਤੇ ‘ਆਪ’ ਆਗੂ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement

Advertisement
×