DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡੇਢ ਘੰਟੇ ’ਚ ਸੜਕ ਦਾ ਦੋ ਵਾਰ ਉਦਘਾਟਨ

ਵਿਧਾਇਕ ਕਿਸ਼ਨਕੋਟ ਦੇ ਭਰਾ ਅਤੇ ਸਾਬਕਾ ਵਿਧਾਇਕ ਨੇ ਵੱਖੋ-ਵੱਖਰੇ ਤੌਰ ’ਤੇ ਰਿਬਨ ਕੱਟੇ

  • fb
  • twitter
  • whatsapp
  • whatsapp
featured-img featured-img
ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰੀਕ ਸਿੰਘ ਸੜਕ ਦਾ ਉਦਘਾਟਨ ਕਰਦੇ ਹੋਏ।
Advertisement

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰੀਕ ਸਿੰਘ ਅਤੇ ‘ਆਪ’ ਆਗੂ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੜਕ ਦਾ ਉਦਘਾਟਨ ਕਰੀਬ ਡੇਢ ਘੰਟੇ ਦੇ ਫ਼ਰਕ ਨਾਲ ਆਪੋ-ਆਪਣੇ ਅੰਦਾਜ਼ ’ਚ ਕੀਤਾ। ਰਾਜਨੀਤੀ ’ਚ ਦਿਲਚਸਪੀ ਰੱਖਦੇ ਲੋਕ ਇਸ ਨੂੰ ਵਿਕਾਸ ਕਾਰਜਾਂ ਦਾ ਰਾਜਸੀ ਲਾਭ ਲੈਣ ਦੀ ‘ਦੌੜ’ ਨਾਲ ਜੋੜ ਰਹੇ ਹਨ। ਉੱਧਰ, ਵਿਧਾਇਕ ਦੇ ਭਰਾ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰੀਕ ਸਿੰਘ ਕਿਸ਼ਨਕੋਟ ਨੇ ਦੱਸਿਆ ਕਿ ਇਹ ਸੜਕ ਉਨ੍ਹਾਂ ਦੇ ਭਰਾ ਤੇ ਵਿਧਾਇਕ ਐਡਵੋਕੇਟ ਕਿਸ਼ਨਕੋਟ ਦੇ ਯਤਨਾਂ ਸਦਕਾ ਬਣੀ ਹੈ, ਜਿਸ ਲਈ ਉਸ ਨੇ ਇਸ ਸੜਕ ਦਾ ਉਦਘਾਟਨ ਕੀਤਾ ਹੈ ਜਦੋਂਕਿ ‘ਆਪ’ ਆਗੂ ਲਾਡੀ ਨੇ ਕਿਹਾ ਕਿ ਇਹ ਸੜਕ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਉਨ੍ਹਾਂ ਦੇ ਯਤਨਾਂ ਸਦਕਾ ‘ਪਾਸ’ ਕਰਵਾਈ ਗਈ ਹੈ, ਜਿਸ ਕਾਰਨ ਉਨ੍ਹਾਂ ਸੜਕ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਇਸ ਸੜਕ ਦਾ ਨਿਰਮਾਣ ਕਰਵਾਇਆ ਗਿਆ ਹੈ।

ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਕੰਵਲਜੀਤ ਸਿੰਘ ਇੰਨਾ ਹੀ ਕਿਹਾ ਕਿ ਸੜਕ ਬਣ ਗਈ ਹੈ ਤੇ ਜਲਦ ਹੀ ਸੰਸਦ ਮੈਂਬਰ ਡਾ. ਚੱਬੇਵਾਲ ਵੱਲੋਂ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਹੋਰ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।

Advertisement

ਜ਼ਿਕਰਯੋਗ ਹੈ ਕਿ ਪਿੰਡ ਮਾੜੀ ਪੰਨਵਾਂ ਤੋਂ ਬਹਾਦਰਪੁਰ ਰਜੋਆ ਤੱਕ 8 ਕਿਲੋਮੀਟਰ ਸੜਕ ਜੋ 7 ਕਰੋੜ 25 ਲੱਖ ਰੁਪਏ ਵਿੱਚ ਬਣੀ ਹੈ। ਸੜਕ ਨਾ ਬਣਨ ਕਾਰਨ ਪਹਿਲਾਂ ਅੱਧੀ ਦਰਜਨ ਤੋਂ ਵੱਧ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ।

Advertisement

ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸੜਕ ਦਾ ਉਦਘਾਟਨ ਕਰਦੇ ਹੋਏ।
ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸੜਕ ਦਾ ਉਦਘਾਟਨ ਕਰਦੇ ਹੋਏ।
Advertisement
×