ਕਈ ਪਿੰਡਾਂ ਨੂੰ ਜੋੜਦੀ ਸੜਕ ਮੀਂਹ ਨਾਲ ਟੁੱਟੀ

ਕਈ ਪਿੰਡਾਂ ਨੂੰ ਜੋੜਦੀ ਸੜਕ ਮੀਂਹ ਨਾਲ ਟੁੱਟੀ

ਬਰਸਾਤ ਨਾਲ ਪ੍ਰਭਾਵਿਤ ਸਡ਼ਕ ਦਾ ਦ੍ਰਿਸ਼।

ਪੱਤਰ ਪ੍ਰੇਰਕ
ਪਠਾਨਕੋਟ,12 ਅਗਸਤ 

ਪਿੰਡ ਰਾਣੀਪੁਰ ਅਤੇ ਨਾਲ ਹੋਰ ਪਿੰਡਾਂ ਨੂੰ ਜਾਣ ਵਾਲੀ ਮੁੱਖ ਸੜਕ ਨੂੰ ਜੋੜਨ ਵਾਲਾ ਕਾਜ਼ਵੇਅ ਦਰਮਿਆਨੀ ਰਾਤ ਹੋਈ ਭਾਰੀ ਬਾਰਸ਼ ਨਾਲ ਪ੍ਰਭਾਵਿਤ ਹੋ ਗਿਆ ਜਿਸ ਕਾਰਨ ਟਰੈਫਿਕ ਨੂੰ ਵੀ ਹੋਰ ਰਸਤਾ ਅਖ਼ਤਿਆਰ ਰਨਾ ਪੈ ਰਿਹਾ ਹੈ। ਇਸ ਤਰ੍ਹਾਂ ਨਾਲ ਅੱਜ ਤੋਂ ਪਿੰਡ ਰਾਣੀਪੁਰ ਉਪਰਲਾ, ਬਾਸਾ, ਕਲਾਨੂ, ਕੋਠੇ ਅਤੇ ਹੋਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ 6 ਕਿਲੋਮੀਟਰ ਦਾ ਜ਼ਿਆਦਾ ਦਾ ਸਫਰ ਕਰਨਾ ਪੈ ਰਿਹਾ ਹੈ। ਰਾਣੀਪੁਰ ਦੀ ਸਰਪੰਚ ਅੰਜੂ ਬਾਲਾ, ਓਮ ਪ੍ਰਕਾਸ਼, ਬੌਬੀ ਸ਼ਰਮਾ, ਕਿਸ਼ੋਰੀ ਲਾਲ, ਦੇਸ ਰਾਜ, ਪ੍ਰਵੀਨ ਆਦਿ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਸੜਕ ਟੁੱਟਦੀ ਹੈ ਪਰ ਮੰਡੀਕਰਨ ਬੋਰਡ ਮੁਰੰਮਤ ਲਈ ਕੁੱਝ ਨਹੀਂ ਕਰ ਰਿਹਾ। 

 ਮੰਡੀਕਰਨ ਬੋਰਡ ਦੇ ਐੱਸਡੀਓ ਪਰਮਪਾਲ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜਲਦੀ ਹੀ ਇਸ ਦੀ ਮੁਰੰਮਤ ਕਰਵਾ ਦੇਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All