Road Accident: ਸੜਕ ਹਾਦਸੇ ਦੇ ਜ਼ਖ਼ਮੀ ਦੀ ਮੌਤ
ਇੱਥੋਂ ਦੇ ਮੁਹੱਲਾ ਨਾਨਕਸਰ ਦੀ ਗਲੀ ਬਾਜ਼ੀਗਰਾਂ ਵਾਲੀ ਦੇ ਵਾਸੀ ਗੁਰਦੇਵ ਸਿੰਘ (47) ਜਿਹੜਾ ਕਰੀਬ ਹਫਤਾ ਪਹਿਲਾਂ 15 ਸਤੰਬਰ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ, ਦੀ ਮੌਤ ਹੋ ਗਈ। ਗੁਰਦੇਵ ਸਿੰਘ ਆਪਣੇ ਸਕੂਟਰ ’ਤੇ ਆਪਣੀ ਧੀ ਰਮਨਪ੍ਰੀਤ ਕੌਰ...
Advertisement
ਇੱਥੋਂ ਦੇ ਮੁਹੱਲਾ ਨਾਨਕਸਰ ਦੀ ਗਲੀ ਬਾਜ਼ੀਗਰਾਂ ਵਾਲੀ ਦੇ ਵਾਸੀ ਗੁਰਦੇਵ ਸਿੰਘ (47) ਜਿਹੜਾ ਕਰੀਬ ਹਫਤਾ ਪਹਿਲਾਂ 15 ਸਤੰਬਰ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ, ਦੀ ਮੌਤ ਹੋ ਗਈ। ਗੁਰਦੇਵ ਸਿੰਘ ਆਪਣੇ ਸਕੂਟਰ ’ਤੇ ਆਪਣੀ ਧੀ ਰਮਨਪ੍ਰੀਤ ਕੌਰ ਨੂੰ ਬਾਜ਼ਾਰ ਲੈ ਕੇ ਗਿਆ ਸੀ ਤਾਂ ਉਹ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਤੇਜ਼ ਰਫਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਇਸੇ ਦੌਰਾਨ ਉਹ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਹਸਪਤਾਲ ਵਿੱਚ ਦਮ ਤੋੜ ਗਿਆ। ਮ੍ਰਿਤਕ ਗੁਰਦੇਵ ਸਿੰਘ ਦੇ ਭਰਾ ਮੁਖਤਾਰ ਸਿੰਘ ਨੇ ਪੁਲੀਸ ਨੂੰ ਇਸ ਹਾਦਸੇ ਸਬੰਧੀ ਬਿਆਨ ਦਰਜ ਕਰਵਾਏ ਹਨ। ਸਥਾਨਕ ਥਾਣਾ ਸਿਟੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ।
Advertisement
Advertisement
×

