ਸੇਵਾਮੁਕਤ ਅਧਿਆਪਕਾ ਦਾ ਘਰ ’ਚ ਕਤਲ

ਸੇਵਾਮੁਕਤ ਅਧਿਆਪਕਾ ਦਾ ਘਰ ’ਚ ਕਤਲ

ਸੇਵਾਮੁਕਤ ਗੁਰਬਖਸ਼ ਕੌਰ ਦੀ ਫਾਈਲ ਫੋਟੋ

ਬਲਵਿੰਦਰ ਸਿੰਘ ਭੰਗੂ
ਭੋਗਪੁਰ, 4 ਅਗਸਤ

ਸਰਕਾਰੀ ਪ੍ਰਾਇਮਰੀ ਸਕੂਲ ਭੋਗਪੁਰ ਦੇ ਨੇੜੇ ਮੁਹੱਲਾ ਜੱਟਾਂ ਵਿੱਚ ਇਕੱਲੀ ਰਹਿ ਰਹੀ ਸੇਵਾਮੁਕਤ ਸਰਕਾਰੀ ਅਧਿਆਪਕਾ ਗੁਰਬਖਸ਼ ਕੌਰ ਪਤਨੀ ਗੁਰਮੇਜ ਸਿੰਘ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬਖਸ਼ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਦੋ ਬੇਟੀਆਂ ਵਿਦੇਸ਼ਾਂ ਵਿੱਚ ਅਤੇ ਇਕ ਵੱਡੀ ਬੇਟੀ ਪਰਮਜੀਤ ਕੌਰ ਪਿੰਡ ਰਾਏਪੁਰ ਜ਼ਿਲ੍ਹਾ ਜਲੰਧਰ ਵਿੱਚ ਰਹਿ ਰਹੀ ਹੈ। ਰੱਖੜੀ ਵਾਲੇ ਦਿਨ ਪਰਮਜੀਤ ਕੌਰ ਦਾ ਲੜਕਾ ਆਪਣੀ ਨਾਨੀ ਨੂੰ ਮਿਲਣ ਭੋਗਪੁਰ ਆਇਆ ਤਾਂ ਉਸ ਦੇ ਦੇਖਿਆ ਕਿ ਗੁਰਬਖਸ਼ ਕੌਰ ਦੇ ਘਰ ਦੇ ਬਾਹਰਲੇ ਦਰਵਾਜ਼ੇ ਦਾ ਕੁੰਡਾ ਲੱਗਾ ਹੋਇਆ ਸੀ। ਉਸ ਨੇ ਫੋਨ ਵੀ ਕੀਤਾ ਪਰ ਫੋਨ ਬੰਦ ਸੀ। ਉਸ ਨੇ ਦਰਵਾਜ਼ੇ ਦਾ ਕੁੰਡਾ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਕਿ ਇੱਕ ਕਮਰੇ ਵਿੱਚ ਗੁਰਬਖਸ਼ ਕੌਰ ਦੀ ਲਾਸ਼ ਬੈੱਡ ’ਤੇ ਪਈ ਸੀ ਤੇ ਕੁੱਝ ਸਮਾਨ ਖਿੱਲਰਿਆ ਹੋਇਆ ਸੀ। ਲੜਕੇ ਨੇ ਆਪਣੀ ਮਾਂ ਪਰਮਜੀਤ ਕੌਰ ਨੂੰ ਫੋਨ ਕਰਕੇ ਸੱਦਿਆ।ਇਸ ਬਾਰੇ ਥਾਣਾ ਭੋਗਪੁਰ ਦੀ ਪੁਲੀਸ ਨੂੰ ਸੂਚਿਤ ਕੀਤਾ ਤਾਂ ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚੇ ਤੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਜਲੰਧਰ ਪੋਸਟ ਮਾਰਟਮ ਲਈ ਭੇਜ ਦਿੱਤੀ।

ਉਧਰ ਇੰਸਪੈਕਟਰ ਜਰਨੈਲ ਸਿੰਘ ਨੇ ਕੁੱਝ ਘੰਟਿਆਂ ’ਚ ਇਸ ਵਾਰਦਾਤ ਦੀ ਤੇਜ਼ੀ ਨਾਲ ਜਾਂਚ ਪੜਤਾਲ ਕਰਕੇ ਕਾਤਲ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋ ਕਾਤਲ ਦਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਮੁਹੱਲਾ ਜੱਟਾਂ ਭੋਗਪੁਰ ਸਕੇ ਭਰਾ ਹਨ, ਜਿਨ੍ਹਾਂ ’ਚੋਂ ਲਖਵਿੰਦਰ ਸਿੰਘ ਨਸ਼ੇ ਕਾਰਨ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਹੀ ਦਮ ਤੋੜ ਗਿਆ। ਜ਼ਿਕਰਯੋਗ ਹੈ ਕਿ ਬੀਬੀ ਗੁਰਬਖਸ਼ ਕੌਰ ਇਨ੍ਹਾਂ ਦੋਹਾਂ ਮੁਲਜ਼ਮਾਂ ਦੇ ਪਿਤਾ ਸੁਖਦੀਪ ਸਿੰਘ ਦੀ ਭੂਆ ਲੱਗਦੀ ਸੀ। ਤੀਜਾ ਮੁਲਜ਼ਮ ਨਵਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਘੁਮਿਆਰਾਂ ਮੁਹੱਲਾ ਭੋਗਪੁਰ ਦਾ ਵਸਨੀਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All