DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Retaining Wall: ਸੁਰੱਖਿਆ ਲਈ ਬਣੇ ਪੱਥਰਾਂ ਦੇ ਡੰਗੇ ਦੀ ਮੁਰੰਮਤ ਮੰਗੀ

ਸਾਲ ਪਹਿਲਾਂ ਨੁਕਸਾਨਿਆ ਡੰਗ ਨਾ ਬਣਨ ਕਾਰਨ ਪਿੰਡਾ ਹਾਡ਼ਾ ਟੀਕਾ ਵਾਸੀ ਖੌਫ਼ਜ਼ਦਾ

  • fb
  • twitter
  • whatsapp
  • whatsapp
featured-img featured-img
ਨੁਕਸਾਨਿਆ ਸੁਰੱਖਿਆ ਡੰਗਾ ਦਿਖਾਉਂਦੇ ਹੋਏ ਲੋਕ। 
Advertisement
ਜ਼ਿਲ੍ਹੇ ਦੇ ਪਿੰਡ ਹਾੜਾ ਟੀਕਾ ਵਿੱਚ ਘਰਾਂ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਟੁੱਟਿਆ ਸੁਰੱਖਿਆ ਲਈ ਪੱਥਰਾਂ ਦਾ ਡੰਗਾ (ਰਿਟੇਨਿੰਗ ਵਾਲ) ਇੱਕ ਸਾਲ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਮੁੜ ਨਹੀਂ ਬਣਾਇਆ ਗਿਆ। ਇਸ ਕਾਰਨ ਪ੍ਰਭਾਵਿਤ ਪਰਿਵਾਰਾਂ ਵਿੱਚ ਲਗਾਤਾਰ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਪਿੰਡ ਵਾਸੀ ਕਮਲ ਕੁਮਾਰ, ਕਾਕਾ ਰਾਮ ਅਤੇ ਸੁਨੀਲ ਚੰਦ ਨੇ ਦੱਸਿਆ ਕਿ ਪਿਛਲੇ ਸਾਲ ਭਾਰੀ ਮੀਂਹ ਦੌਰਾਨ ਉਨ੍ਹਾਂ ਦੇ ਘਰਾਂ ਦੇ ਨੇੜੇ ਵੱਡੀ ਭੂ-ਖਿਸਕਣ ਹੋਈ ਸੀ। ਇਸ ਕਾਰਨ ਉਨ੍ਹਾਂ ਦੇ ਦੋ ਕਮਰੇ, ਇੱਕ ਬਾਥਰੂਮ, ਇੱਕ ਪਾਖਾਨਾ ਅਤੇ ਇੱਕ ਸਟੋਰ ਪੂਰੀ ਤਰ੍ਹਾਂ ਮਲਬੇ ਸਮੇਤ ਹੇਠਾਂ ਖਿਸਕ ਗਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਸਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਸੁਰੱਖਿਆ ਲਈ ਡੰਗਾ ਬਣਾ ਕੇ ਬਚੇ ਹੋਏ ਮਕਾਨਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ। ਪਰ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਡੰਗੇ ਦਾ ਨਿਰਮਾਣ ਸ਼ੁਰੂ ਹੋਇਆ ਹੈ ਅਤੇ ਨਾ ਹੀ ਕੋਈ ਪੱਕਾ ਸੁਰੱਖਿਆ ਲਈ ਪ੍ਰਬੰਧ ਕੀਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੀਂਹ ਦਾ ਮੌਸਮ ਮੁੜ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਵੇਲੇ ਇਸ ਗੱਲ ਦਾ ਡਰ ਸਤਾਉਂਦਾ ਰਹਿੰਦਾ ਹੈ ਕਿ ਜੇਕਰ ਦੁਬਾਰਾ ਭੂ-ਖਿਸਕਣ ਹੋਈ ਤਾਂ ਉਨ੍ਹਾਂ ਦੇ ਬਚੇ ਹੋਏ ਘਰ ਵੀ ਲੈਂਡਸਲਾਈਡਿੰਗ ਦੀ ਲਪੇਟ ਵਿੱਚ ਆ ਸਕਦੇ ਹਨ। ਪ੍ਰਭਾਵਿਤ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਨਾ ਕਿਸੇ ਹੋਰ ਦੇਰੀ ਦੇ ਡੰਗੇ ਦਾ ਨਿਰਮਾਣ ਕਰਵਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

Advertisement

Advertisement

Advertisement
×