ਰਿਵਾਲਵਰ ’ਚੋਂ ਚੱਲੀ ਗੋਲੀ ਕਾਰਨ ਰੈਸਟੋਰੈਂਟ ਮਾਲਕ ਜ਼ਖ਼ਮੀ
ਇੱਥੋਂ ਦੀ ਬਟਾਲਾ ਰੋਡ ਸਥਿਤ ਚਾਏ-ਚੂਰੀ ਰੈਸਟੋਰੈਂਟ ਦਾ ਮਾਲਕ ਆਪਣੀ ਲਾਇਸੈਂਸੀ ਰਿਵਾਲਵਰ ’ਚੋਂ ਅਚਾਨਕ ਚੱਲੀ ਗੋਲੀ ਨਾਲ ਜ਼ਖ਼ਮੀ ਹੋ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਉਸ ਨੇ ਆਪਣਾ ਰਿਵਾਲਵਰ ਸਾਫ਼ ਕਰਨ ਲਈ ਟੇਬਲ ’ਤੇ ਰੱਖਿਆ ਹੀ ਸੀ ਕਿ...
Advertisement
ਇੱਥੋਂ ਦੀ ਬਟਾਲਾ ਰੋਡ ਸਥਿਤ ਚਾਏ-ਚੂਰੀ ਰੈਸਟੋਰੈਂਟ ਦਾ ਮਾਲਕ ਆਪਣੀ ਲਾਇਸੈਂਸੀ ਰਿਵਾਲਵਰ ’ਚੋਂ ਅਚਾਨਕ ਚੱਲੀ ਗੋਲੀ ਨਾਲ ਜ਼ਖ਼ਮੀ ਹੋ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਉਸ ਨੇ ਆਪਣਾ ਰਿਵਾਲਵਰ ਸਾਫ਼ ਕਰਨ ਲਈ ਟੇਬਲ ’ਤੇ ਰੱਖਿਆ ਹੀ ਸੀ ਕਿ ਅਚਾਨਕ ਗੋਲੀ ਚੱਲ ਗਈ। ਉਹ ਗੋਲੀ ਉਸ ਦੇ ਮੋਢੇ ਨਾਲ ਖਹਿ ਕੇ ਲੰਘ ਗਈ। ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਤੋਂ ਪਹਿਲਾਂ ਇਹ ਅਫ਼ਵਾਹ ਫੈਲੀ ਸੀ ਕਿ ਮਨਪ੍ਰੀਤ ਸਿੰਘ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਪਰ ਬਾਅਦ ਵਿੱਚ ਉਸ ਵੱਲੋਂ ਇਸ ਦਾ ਖੰਡਨ ਕੀਤਾ ਗਿਆ।
Advertisement
Advertisement
×

