ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 22 ਜਨਵਰੀ
ਗਣਤੰਤਰ ਦਿਵਸ ਸਬੰਧੀ ਅੱਜ ਫਲੇਮਿੰਗ ਐਰੋ ਬ੍ਰਿਗੇਡ ਵਲੋਂ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਵਿਖੇ ਮਿਲਟਰੀ ਹਥਿਆਰਾਂ ਅਤੇ ਬੈਂਡ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਬਜ਼ੁਰਗ ਫੌਜੀਆਂ ਅਤੇ ਜੰਗੀ ਵਿਧਵਾਵਾਂ ਨੂੰ 1971 ਦੀ ਜੰਗ ਵਿਚ ਜੇਤੂ ਹੋਣ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਪੈਨਸ਼ਨਰਾਂ ਦੀ ਜਾਣਕਾਰੀ ਲਈ ਇਕ ਸੂਚਨਾ ਕੇਂਦਰ ਵੀ ਸਥਾਪਤ ਕੀਤਾ ਗਿਆ ਸੀ।
ਸਾਬਕਾ ਫੌਜੀਆਂ ਲਈ ਸਿਹਤ ਚੈਕਅੱਪ ਕੈਂਪ ਵੀ ਲਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਟੈਂਕ ਦੀ ਸਵਾਰੀ ਵੀ ਕਰਾਈ ਗਈ।