ਪਿੰਡ ਪੈਰੋਸ਼ਾਹ ਦੇ ਛੱਪੜ ਦਾ ਸੀਚੇਵਾਲ ਮਾਡਲ ਤਹਿਤ ਨਵੀਨੀਕਰਨ

ਪਿੰਡ ਪੈਰੋਸ਼ਾਹ ਦੇ ਛੱਪੜ ਦਾ ਸੀਚੇਵਾਲ ਮਾਡਲ ਤਹਿਤ ਨਵੀਨੀਕਰਨ

ਪਿੰਡ ਪੈਰੋਸ਼ਾਹ ’ਚ ਸੀਚੇਵਾਲ ਮਾਡਲ ਤਹਿਤ ਤਿਆਰ ਛੱਪੜ।

ਦਲਬੀਰ ਸੱਖੋਵਾਲੀਆ
ਬਟਾਲਾ, 12 ਅਗਸਤ

ਪਿੰਡ ਪੈਰੋਸ਼ਾਹ ਦੇ ਛੱਪੜ ਦਾ ਸੀਚੇਵਾਲ ਮਾਡਲ ਤਹਿਤ ਨਵੀਨੀਕਰਨ ਕੀਤਾ ਗਿਆ ਹੈ। ਇਹ ਛੱਪੜ ਹੁਣ ਖ਼ੂਬਸੂਰਤ ਝੀਲ ਦਾ ਭੁਲੇਖਾ ਪਾ ਰਿਹਾ  ਹੈ। 

ਪਿੰਡ ਦੇ ਅਗਾਂਹਵਧੂ ਸੋਚ ਦੇ ਮਾਲਕ ਮਾਸਟਰ ਸੁਖਰਾਜ ਸਿੰਘ ਕਾਹਲੋਂ, ਸਰਪੰਚ ਹਰਜਿੰਦਰ ਕੌਰ ਕਾਹਲੋਂ ਅਤੇ ਸਮੂਹ ਪਿੰਡ ਪੰਚਾਇਤ ਦੇ ਉਦਮ ਸਦਕਾ ਹੋਏ ਇਸ ਉਪਰਾਲੇ ਦਾ ਨੇੜਲੇ ਪਿੰਡਾਂ ਦੀਆਂ ਪੰਚਾਹਿਤਾਂ ’ਤੇ ਵੀ ਸਾਰਥਕ ਪ੍ਰਭਾਵ ਪਿਆ ਹੈ।  ਸਰਪੰਚ ਤੇ ਮਾਸਟਰ ਕਾਹਲੋਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ  20 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਤਹਿਤ ਛੱਪੜ ਦਾ ਨਵੀਨੀਕਰਨ ਕੀਤਾ ਗਿਆ ਹੈ। ਪਿੰਡ ਦੇ ਸੀਵਰੇਜ ਵਾਲੇ ਪਾਣੀ ਨੂੰ ਛੱਪੜ ਦੇ ਨੇੜੇ ਬਣੇ ਖੂਹਾਂ ਵਿਚ ਫਿਲਟਰ ਕਰ ਕੇ ਅੱਗੇ ਛੱਪੜ ਵਿੱਚ ਪਾਇਆ ਜਾਂਦਾ ਹੈ ਤੇ ਛੱਪੜ ਦਾ ਪਾਣੀ  ਅੱਗੇ ਖੇਤੀ ਕੰਮਾਂ ਲਈ ਵਰਤਿਆ ਜਾਂਦਾ ਹੈ। ਛੱਪੜ ਦਾ ਪਾਣੀ ਬਿਲਕੁਲ ਸਾਫ਼ ਹੈ ਅਤੇ ਇਹ ਕਿਸੇ ਖੂਬਸੂਰਤ ਪਾਣੀ ਵਾਲੀ ਝੀਲ ਦਾ ਭੁਲੇਖਾ ਪਾਉਂਦਾ ਹੈ। ਛੱਪੜ ਦੀ ਇਸ ਬਦਲੀ ਦਿੱਖ ਤੋਂ ਪਿੰਡ ਵਾਸੀ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਹੋਰ ਕੰਮ ਵੀ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ‘ਮਗਨਰੇਗਾ’ ਤਹਿਤ ਜ਼ਿਲ੍ਹੇ ਅੰਦਰ 600 ਛੱਪੜਾਂ ਦੇ ਐਸਟੀਮੈਟ ਤਿਆਰ ਹੋ ਗਏ ਹਨ ਅਤੇ 300 ਪਿੰਡਾਂ ਅੰਦਰ ਸੀਚੇਵਾਲ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All