DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੈਫਟੀਨੈਂਟ ਤ੍ਰਿਵੇਣੀ ਸਿੰਘ ਨੂੰ ਯਾਦ ਕੀਤਾ

ਸਰਕਾਰੀ ਹਾਈ ਸਕੂਲ ਫਤਿਹਪੁਰ ਵਿੱਚ 22ਵਾਂ ਸ਼ਰਧਾਂਜਲੀ ਸਮਾਗਮ

  • fb
  • twitter
  • whatsapp
  • whatsapp
featured-img featured-img
ਸ਼ਹੀਦ ਦੇ ਮਾਪਿਆਂ ਨੂੰ ਸਨਮਾਨਿਤ ਕਰਦੇ ਹੋਏ ਅਧਿਕਾਰੀ।
Advertisement
ਜੰਮੂ-ਕਸ਼ਮੀਰ ਰੇਲਵੇ ਸਟੇਸ਼ਨ ਤੇ 2 ਜਨਵਰੀ 2004 ਨੂੰ ਹੋਏ ਫਿਦਾਈਨ ਹਮਲੇ ਨੂੰ ਨਾਕਾਮ ਕਰ ਕੇ ਉੱਥੇ ਖੜ੍ਹੇ ਸੈਂਕੜੇ ਤੀਰਥ ਯਾਤਰੀਆਂ ਨੂੰ ਬਚਾਉਂਦਿਆਂ ਤਿੰਨ ਫਿਦਾਈਨ ਅਤਿਵਾਦੀਆਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀ ਸੈਨਾ ਦੀ 5 ਜੈਕਲਾਈ ਰੈਜੀਮੈਂਟ ਦੇ ਅਸ਼ੋਕ ਚੱਕਰ ਵਿਜੇਤਾ ਲੈਫਟੀਨੈਂਟ ਤ੍ਰਿਵੇਣੀ ਸਿੰਘ ਦਾ 22ਵਾਂ ਸ਼ਰਧਾਂਜਲੀ ਸਮਾਗਮ ਅੱਜ ਸਰਹੱਦੀ ਪਿੰਡ ਫਤਿਹਪੁਰ ਦੇ ਸਰਕਾਰੀ ਹਾਈ ਸਕੂਲ ਵਿੱਚ ਪ੍ਰਿੰਸੀਪਲ ਰਾਜ ਮੋਹਨ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ 29ਵੀਂ ਇਨਫੈਂਟਰੀ ਡਿਵੀਜ਼ਨ ਦੇ ਡਿਪਟੀ ਜੀ ਓ ਸੀ ਬ੍ਰਿਗੇਡੀਅਰ ਸੁਖਬੀਰ ਸਿੰਘ ਸੈਨਾ ਮੈਡਲ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਮਾਤਾ ਪੁਸ਼ਪ ਲਤਾ, ਪਿਤਾ ਕੈਪਟਨ ਜਨਮੇਜ ਸਿੰਘ, ਭੈਣ ਐੱਸ ਡੀ ਐੱਮ ਜਯੋਤਸਨਾ ਸਿੰਘ, ਠਾਕੁਰ ਭੁਪਿੰਦਰ ਸਿੰਘ, ਐੱਸ ਡੀ ਐੱਮ ਧਾਰਕਲਾਂ ਮੇਜਰ ਡਾ. ਸੁਮਿਤ ਮੁੱਧ, 15 ਕੁਮਾਊਂ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਮਾਲਿਆ ਵੈਦਿਆ, ਲੈਫਟੀਨੈਂਟ ਸ਼ਮਸੂਦੀਨ, ਮਾਧੁਰੀ ਅਗਰਵਾਲ, ਜ਼ਿਲ੍ਹਾ ਪਰਿਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਮੁੰਨਾ, ਐਡਵੋਕੇਟ ਰਮੇਸ਼ ਚੌਧਰੀ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੇ ਲੈਫਟੀਨੈਂਟ ਤ੍ਰਿਵੇਣੀ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਰਧਾਂਜਲੀ ਭੇਟ ਕਰਦਿਆ2 ਐਲਾਨ ਕੀਤਾ ਕਿ ਸ਼ਹੀਦ ਦੇ ਜੱਦੀ ਪਿੰਡ ਤਲੂਰ ਵਿੱਚ ਉਨ੍ਹਾਂ ਦੀ ਯਾਦ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਣਾਇਆ ਜਾਵੇਗਾ। ਡਿਪਟੀ ਜੀ ਓ ਸੀ ਬ੍ਰਿਗੇਡੀਅਰ ਸੁਖਬੀਰ ਸਿੰਘ ਸੈਨਾ ਮੈਡਲ ਨੇ ਕਿਹਾ ਕਿ ਲੈਫਟੀਨੈਂਟ ਤ੍ਰਿਵੇਣੀ ਸਿੰਘ ਦੇ ਰੂਪ ਵਿੱਚ ਫ਼ੌਜ ਅਤੇ ਦੇਸ਼ ਨੇ ਅਨਮੋਲ ਹੀਰਾ ਗੁਆ ਦਿੱਤਾ ਹੈ। ਉਨ੍ਹਾਂ ਦੀ ਕੁਰਬਾਨੀ ਹਮੇਸ਼ਾ ਯੂਨਿਟ ਦੇ ਸੈਨਿਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਅਖੀਰ ਵਿੱਚ ਸ਼ਹੀਦ ਪਰਿਵਾਰ ਸਮੇਤ 20 ਹੋਰ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
×