DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਲੂ ਦੀ ਕੱਚੀ ਪੁਟਾਈ ਨੇ ਕਿਸਾਨ ਨਿਰਾਸ਼ ਕੀਤੇ

ਦੁਆਬੇ ਦੇ ਆਲੂ ਉਤਪਾਦਕਾਂ ਨੂੰ ਕੱਚੀ ਪੁਟਾਈ ਦੀ ਫਸਲ ਦਾ ਵਾਜਿਬ ਮੁੱਲ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂਕਿ ਫਰਵਰੀ ਦੇ ਦੂਜੇ ਹਫਤੇ ਫਸਲ ਦੀ ਪੱਕੀ ਪੁਟਾਈ ਤੋਂ ਆਲੂ ਉਤਪਾਦਕਾਂ ਨੂੰ ਬਾਜ਼ਾਰ ਵਿੱਚ ਆਲੂ ਦਾ ਭਾਅ...

  • fb
  • twitter
  • whatsapp
  • whatsapp
featured-img featured-img
ਫਸਲ ਦੀ ਜਾਂਚ ਕਰਦੇ ਹੋਏ ਆਲੂ ਉਤਪਾਦਕ ਭਗਵੰਤ ਸਿੰਘ ਫਤਿਹ ਜਲਾਲ।
Advertisement

ਦੁਆਬੇ ਦੇ ਆਲੂ ਉਤਪਾਦਕਾਂ ਨੂੰ ਕੱਚੀ ਪੁਟਾਈ ਦੀ ਫਸਲ ਦਾ ਵਾਜਿਬ ਮੁੱਲ ਨਾ ਮਿਲਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂਕਿ ਫਰਵਰੀ ਦੇ ਦੂਜੇ ਹਫਤੇ ਫਸਲ ਦੀ ਪੱਕੀ ਪੁਟਾਈ ਤੋਂ ਆਲੂ ਉਤਪਾਦਕਾਂ ਨੂੰ ਬਾਜ਼ਾਰ ਵਿੱਚ ਆਲੂ ਦਾ ਭਾਅ ਵਧਣ ਦੀ ਉਮੀਦ ਹੈ। ਆਲੂ ਦੀ ਕੱਚੀ ਪੁਟਾਈ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਊਨਾ ਦੇ ਇਲਾਕੇ ਵਿੱਚੋਂ ਇੱਕੋ ਸਮੇਂ ਹੋਣ ਕਾਰਨ ਬਾਜ਼ਾਰ ਵਿੱਚ ਆਲੂ ਦੀ ਮਾਤਰਾ ਵਧਣ ਕਾਰਨ ਕਿਸਾਨਾਂ ਨੂੰ ਆਲੂ ਦੀ ਫਸਲ ਦੀ ਲਾਗਤ ਵੱਧ ਹੋਣ ਦੇ ਬਾਵਜੂਦ ਸਾਢੇ ਤਿੰਨ ਸੌ ਰੁਪਏ ਕੁਇੰਟਲ ਆਲੂ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦੋਂਕਿ ਸਬਜ਼ੀ ਮੰਡੀ ਜਲੰਧਰ ਵਿੱਚ ਆਲੂ ਨੌਂ ਰੁਪਏ ਕਿੱਲੋ ਅਤੇ ਰੇੜੀਆਂ ਰਾਹੀਂ ਮੁਹੱਲਿਆਂ ਦੀਆਂ ਗਲੀਆਂ ਵਿੱਚ ਘੁੰਮ ਫਿਰ ਕੇ 15 ਰੁਪਏ ਕਿਲੋ ਆਲੂ ਵਿਕ ਰਿਹਾ ਹੈ। ਆਲੂ ਉਤਪਾਦਕਾਂ ਨੇ ਕਿਹਾ ਕਿ ਪੱਕੀ ਪੁਟਾਈ ਫਰਵਰੀ ਦੇ ਪਹਿਲੇ ਹਫਤੇ ਦੇ ਅਖੀਰ ਵਿੱਚ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਉੱਘੇ ਆਲੂ ਉਤਪਾਦਕ ਭਗਵੰਤ ਸਿੰਘ ਫਤਿਹ ਜਲਾਲ, ਯੁੱਧਵੀਰ ਸਿੰਘ ਸ਼ੇਰ ਗਿੱਲ ਅਤੇ ਗੁਰਦੇਵ ਸਿੰਘ ਨਿਝੱਰ ਨੇ ਦੱਸਿਆ ਕਿ ਮੌਸਮ ਵਿੱਚ ਖਰਾਬੀ ਹੋਣ ਕਾਰਨ ਮੀਂਹ ਤੋਂ ਫਸਲ ਦਾ ਬਚਾਅ ਕਰਨ ਲਈ ਕਿਸਾਨਾਂ ਵੱਲੋਂ ਖੇਤਾਂ ਵਿੱਚ ਡੂੰਘੇ ਟੋਏ ਪੁੱਟੇ ਗਏ ਸਨ। ਮੌਸਮ ਦੀ ਖਰਾਬੀ ਅਤੇ ਆਲੂ ਦਾ ਬਾਜ਼ਾਰ ਵਿੱਚ ਮੁੱਲ ਘੱਟ ਮਿਲਣ ਕਾਰਨ ਕਿਸਾਨਾਂ ਦੇ ਚਿਹਰੇ ਮਾਯੂਸ ਹਨ। ਉਨ੍ਹਾਂ ਦੱਸਿਆ ਕਿ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਭਾਰੀ ਫਰਕ ਆਲੂ ਦੀ ਫਸਲ ਲਈ ਢੁਕਵਾਂ ਨਹੀਂ ਹੈ। ਹੁਣ ਆਲੂ ਦੀ ਫਸਲ ਨੂੰ ਪੱਕਣ ਲਈ ਗਰਮ ਅਤੇ ਖੁਸ਼ਕ ਵਾਤਾਵਰਨ ਦੀ ਲੋੜ ਹੈ। ਮੀਂਹ ਪੈਣ, ਜ਼ਮੀਨ ਵਿੱਚ ਹਾਲੇ ਜ਼ਿਆਦਾ ਸਿਲ ਹੋਣ ਕਾਰਨ ਆਲੂ ਦਾ ਕੰਮ ਹਫਤੇ ਲਈ ਪਛੜ ਗਿਆ ਹੈ। ਹੁਣ ਵਾਲੀ ਆਲੂ ਦੀ ਫਸਲ ਤੋਂ ਪਹਿਲੀ ਫਸਲ ਦਾ ਕੁਝ ਹਿੱਸਾ ਹਾਲੇ ਕੋਲਡ ਸਟੋਰ ਵਿੱਚ ਪਿਆ ਹੈ। ਸ੍ਰੀ ਗੁਰੂ ਹਰਿਰਾਏ ਕੋਲਡ ਸਟੋਰ ਦੇ ਮਾਲਕ ਜਗਰੂਪ ਸਿੰਘ ਚੋਹਲਾ ਨੇ ਦੱਸਿਆ ਕਿ ਆਲੂ ਉਤਪਾਦਕਾਂ ਦੀ ਫਸਲ ਦਾ ਕੁਝ ਹਿੱਸਾ ਹਾਲੇ ਕੋਲਡ ਸਟੋਰਾਂ ਵਿੱਚ ਪਿਆ ਹੈ ਅਤੇ ਆਲੂ ਦੀ ਪੱਕੀ ਪੁਟਾਈ ਦੀ ਫਸਲ ਆਉਣ ਤੋਂ ਪਹਿਲਾਂ ਆਲੂ ਉਤਪਾਦਕਾਂ ਵੱਲੋਂ ਪੁਰਾਣੀ ਫਸਲ ਦੀ ਚੁਕਾਈ ਕਰ ਲਈ ਜਾਂਦੀ ਹੈ। ਆਲੂ ਦੀ ਫਸਲ ਦੀ ਬਿਜਾਈ ਅਤੇ ਪੁਟਾਈ ਲਈ ਮਸ਼ੀਨਾਂ ਤਿਆਰ ਕਰਨ ਵਾਲੀ ਇਕਾਈ ਦੇ ਮਾਲਕ ਜਸਪ੍ਰੀਤ ਸਿੰਘ ਜਸਪਾਲ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਆਲੂ ਦੀ ਪੁਟਾਈ ਲਈ ਮਸ਼ੀਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

Advertisement
Advertisement
×