ਪੱਤਰ ਪ੍ਰੇਰਕ
ਚੇਤਨਪੁਰਾ, 19 ਜੂਨ
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਪਰਮ ਸੇਵਕ ਬਾਬਾ ਲੰਗਰ ਭਗਤ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਗੁਰਦੁਆਰਾ ਬਾਬਾ ਲੰਗਰ ਭਗਤ ਸਾਹਿਬ ਪਿੰਡ ਕੰਦੋਵਾਲੀ ਵਿਖੇ ਸਮੂਹ ਨਗਰ ਵਾਸੀਆਂ ਅਤੇ ਇਲਾਕੇ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਧਾਰਮਿਕ ਦੀਵਾਨਾਂ ਦੀ ਸਮਾਪਤੀ ਉਪਰੰਤ ਸ਼ਾਮ ਨੂੰ ਕਬੱਡੀ ਕੱਪ ਦੌਰਾਨ ਕਬੱਡੀ ਦੀਆਂ ਨਾਮਵਰ ਟੀਮਾਂ ਦਰਮਿਆਨ ਕਬੱਡੀ ਮੁਕਾਬਲੇ ਰਾਣਾ ਕੰਦੋਵਾਲੀਆ ਦੇ ਪਿਤਾ ਸੱਤਿਆਵਰਣਜੀਤ ਸਿੰਘ ਸਾਬਕਾ ਸਰਪੰਚ ਅਤੇ ਸੱਜਣ ਸਿੰਘ ਸੰਤੂ ਨੰਗਲ ਦੀ ਦੇਖ-ਰੇਖ ਹੇਠ ਕਰਵਾਏ ਗਏ। ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਦੀ ਟੀਮ ਨੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਮੋਗਾ ਦੀ ਟੀਮ ਨੂੰ ਹਰਾਇਆ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪਤਨੀ ਜਗਦੀਸ਼ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ, ਸਵਿੰਦਰ ਸਿੰਘ ਸਹਿੰਸਰਾ, ਬਾਬਾ ਕੁਲਦੀਪ ਸਿੰਘ, ਡਾ. ਬਚਿੱਤਰ ਸਿੰਘ, ਸਰਪੰਚ ਸੁਖਪਾਲ ਸਿੰਘ ਰੰਧਾਵਾ, ਕਬੱਡੀ ਖਿਡਾਰੀ ਸੱਜਣ ਸਿੰਘ ਸੰਤੂ ਨੰਗਲ, ਬ੍ਰਹਮ ਸਿੰਘ ਝੰਡੇਰ, ਬਾਬਾ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।