ਰਾਜਨ ਮਾਨ
ਰਮਦਾਸ, 28 ਜੁਲਾਈ
ਕਿਸਾਨ ਸੰਘਰਸ਼ ਕਮੇਟੀ ਵਲੋਂ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਲੋਕਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਅੱਜ ਰਾਮ ਤੀਰਥ ਦੇ ਗੁਰਦੁਆਰੇ ਵਿੱਚ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 22 ਜੁਲਾਈ ਤੋਂ ਜੰਤਰ ਮੰਤਰ ’ਤੇ ਕਿਸਾਨ ਸੰਸਦ ਚੱਲ ਰਹੀ ਹੈ। ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਅੰਦੋਲਨ ਨੂੰ ਮਜ਼ਬੂਤ ਕੀਤਾ ਜਾਵੇ। ਪਰਿਵਾਰਾਂ ਸਮੇਤ ਇਸ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਜਾਵੇ। ਪੰਜਾਬ ਦੇ ਕਿਸਾਨ ਦੇਸ਼ ਦੀ ਸਮੁੱਚੀ ਕਿਸਾਨੀ ਦੀ ਅਗਵਾਈ ਕਰ ਰਹੇ ਹਨ। ਸਰਕਾਰ ਦਾ ਹਿੰਦੂਵਾਦੀ ਪੱਤਾ ਵੀ ਕਿਸਾਨ ਅੰਦੋਲਨ ਨੇ ਫੇਲ੍ਹ ਕਰ ਦਿੱਤਾ ਹੈ। ਸ੍ਰੀ ਪੰਨੂ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਮ ਲਵਾਂਗੇ। ਉਨ੍ਹਾਂ ਵਿਰੋਧੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਸੰਸਦ ਦੀ ਕਾਰਵਾਈ ਕਿਸੇ ਵੀ ਹਾਲਤ ਵਿੱਚ ਚੱਲਣ ਨਾ ਦਿੱਤੀ ਜਾਵੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਚਿੱਤਰ ਸਿੰਘ ਕੋਟਲਾ, ਰਜਵੰਤ ਸਿੰਘ ਵਡਾਲਾ ਭਿੱਟੇਵੱਡ, ਸੁਖਦੇਵ ਸਿੰਘ ਝੰਜੋਟੀ, ਗੁਰਜੰਟ ਸਿੰਘ ਕੋਹਾਲੀ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਝੰਜੋਟੀ, ਪਵਿੱਤਰ ਸਿੰਘ ਮੁਹਾਵਾ, ਗੁਰਸੇਵਕ ਸਿੰਘ ਮੀਰਾਂਕੋਟ, ਸੁਰਜੀਤ ਸਿੰਘ ਬੋਪਾਰਾਏ, ਦਵਿੰਦਰ ਕੌਰ ਬਾਜਵਾ, ਕਾਲਾ ਸਰਪੰਚ ਚੇਲੇਕੇ, ਸੋਨਾ ਸਰਪੰਚ ਬਲੱਗਣ, ਬਲਜੀਤ ਸਿੰਘ ਸਰਪੰਚ ਧੋਲ, ਸੁਖਦੇਵ ਸਿੰਘ ਚੈਨਪੁਰ, ਬਲਦੇਵ ਸਿੰਘ ਰਾਮਤੀਰਥ, ਬਸੰਤ ਸਿੰਘ ਤੋਲੇ ਨੰਗਲ, ਨਰਿੰਦਰ ਸਿੰਘ ਵਡਾਲਾ ਭਿੱਟੇਵੱਡ, ਗੁਰਤਾਜ ਸਿੰਘ ਕਲੇਰ, ਸਵਿੰਦਰ ਸਿੰਘ ਕਲੇਰ, ਜੋਗਿੰਦਰ ਸਿੰਘ ਕਾਕੜ, ਮਹੰਤ ਜਗਤਾਰ ਸਿੰਘ ਰਾਮ ਤੀਰਥ, ਬਾਬਾ ਰਾਜਪਾਲ ਸਿੰਘ ਕਲੇਰ ਸ਼ਾਮਲ ਸਨ।