ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 13 ਅਗਸਤ
ਸਾਇੰਸ ਉਲੰਪਿਆਡ ਫਾਊਂਡੇਸ਼ਨ (ਐੱਸ.ਓ.ਐੱਫ) ਨੇ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੂੰ ‘ਐੱਸ.ਓ.ਐੱਫ ਬੈਸਟ ਪ੍ਰਿੰਸੀਪਲ ਐਵਾਰਡ’ ਪੰਜਾਬ ਅਤੇ ਚੰਡੀਗੜ੍ਹ ਜ਼ੋਨ ਦੇਣ ਦਾ ਐਲਾਨ ਕੀਤਾ ਹੈ।ਇਸ ਵਿੱਚ ਇੱਕ ਟਰਾਫੀ, ਇੱਕ ਸਨਮਾਨ ਪੱਤਰ ਅਤੇ 10,000 ਰੁਪਏ ਦੀ ਰਾਸ਼ੀ ਦਾ ਚੈੱਕ ਸ਼ਾਮਲ ਹੈ। ਪੁਰਸਕਾਰ ਸਾਲ 2019-20 ਲਈ ਹੈ।