DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rain ਨੇ ਅੰਨਦਾਤੇ ਨੂੰ ਫਿ਼ਕਰਾਂ ’ਚ ਪਾਇਆ

ਕਣਕ ਦਾ ਝਾਡ਼ ਘਟਣ ਦਾ ਖ਼ਦਸ਼ਾ; ਸਬਜ਼ੀਆਂ ਅਤੇ ਬਾਗਾਂ ਦਾ ਵੀ ਨੁਕਸਾਨ ਹੋਇਆ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਮੀਂਹ ਦੌਰਾਨ ਮੋਟਰਸਾਈਕਲ ਸਵਾਰ ਆਪਣੀ ਮੰਜ਼ਿਲ ਵੱਲ ਵਧਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਜ਼ਿਲ੍ਹੇ ਵਿੱਚ ਅੱਜ ਦੂਰ ਦੂਰ ਤੱਕ ਰੁਕ ਰੁਕ ਕੇ ਹਲਕੀ ਤੋਂ ਦਰਮਿਆਨੀ ਬਾਰਸ਼ ਹੁੰਦੀ ਰਹੀ। ਇਸ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਹ ਮੀਂਹ ਕਿਸਾਨ ਦੀ ਮੁੱਖ ਫਸਲ ਕਣਕ ਲਈ ਅਤਿ ਦੀ ਨੁਕਸਾਨਦਾਇਕ ਹੈ। ਇਸ ਨਾਲ ਨਾ ਸਿਰਫ਼ ਕਟਾਈ ਕਰਨ ਲਈ ਤਿਆਰ ਫਸਲ ਦੀ ਵਾਢੀ ਲੇਟ ਹੋ ਰਹੀ ਹੈ ਬਲਕਿ ਇਸ ਨਾਲ ਕਣਕ ਦੇ ਪੱਕੇ ਸਿੱਟੇ ਟੁੱਟ ਰਹੇ ਹਨ ਜਿਹੜੇ ਜਿਣਸ ਦੇ ਝਾੜ ’ਤੇ ਵੀ ਅਸਰ ਪਾਉਣਗੇ। ਇਲਾਕੇ ਦੇ ਪਿੰਡ ਲਾਲੂਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਇਲਾਕੇ ਅੰਦਰ ਕਣਕ ਦੀ ਫਸਲ ਦਾ ਚੋਖਾ ਨੁਕਸਾਨ ਕਰਕੇ ਰੱਖ ਦਿੱਤਾ ਹੈ।

ਸਬਜ਼ੀ ਉਤਪਾਦਕ ਪਾਲ ਸਿੰਘ ਅਲਾਦੀਨਪੁਰ ਨੇ ਕਿਹਾ ਕਿ ਇਸ ਮੀਂਹ ਨਾਲ ਸਬਜ਼ੀਆਂ ਅਤੇ ਬਾਗਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਮੁੱਖ ਖੇਤੀਬਾੜੀ ਅਧਿਕਾਰੀ ਤੇਜਬੀਰ ਸਿੰਘ ਭੰਗੂ ਨੇ ਕਿਹਾ ਕਿ ਮੀਂਹ ਨਾਲ ਜਿਲ੍ਹੇ ਦੇ ਵੱਖ ਵੱਖ ਭਾਗਾਂ ਤੋਂ ਕਣਕ ਦੀ ਫਸਲ ਦਾ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੰਡੀਵਿੰਡ ਅਤੇ ਖਡੂਰ ਸਾਹਿਬ ਵਿੱਚ ਗੜੇ ਪਏ ਹਨ। ਇਸ ਨਾਲ ਇੱਥੇ ਵਧੇਰੇ ਨੁਕਸਾਨ ਹੋਣ ਦਾ ਖਦਸ਼ਾ ਹੈ। ਅੱਜ ਤਰਨ ਤਾਰਨ ਸ਼ਹਿਰ ਤੋਂ ਜ਼ਿਲ੍ਹੇ ਦੇ ਕਸਬਾ ਝਬਾਲ, ਗੰਡੀਵਿੰਡ, ਸਰਾਂ, ਖਾਲੜਾ, ਖੇਮਕਰਨ, ਹਰੀਕੇ, ਸਰਹਾਲੀ, ਨੌਸ਼ਹਿਰਾ ਪੰਨੂਆਂ, ਚੋਹਲਾ ਸਾਹਿਬ ਵਿੱਚ ਮੀਂਹ ਪਿਆ।

Advertisement

ਕਈ ਥਾਈਂ ਮੀਂਹ ਦਾ ਪਾਣੀ ਸੜਕਾਂ ’ਤੇ ਖੜ੍ਹਨ ਕਾਰਨ ਆਵਜਾਈ ਵਿੱਚ ਮੁਸ਼ਕਲ ਬਣੀ। ਬਾਰਸ਼ ਨੇ ਕਣਕ ਦੀ ਵਾਢੀ ਨੂੰ ਲੇਟ ਕਰ ਦਿੱਤਾ ਹੈ। ਸੋਮਵਾਰ ਨੂੰ ਇਲਾਕੇ ਦੇ ਪਿੰਡ ਰੱਖ ਸ਼ੇਰੋਂ ਤੋਂ ਇੱਕ ਕਿਸਾਨ ਆਪਣੀ ਕਣਕ ਦੀ ਜਿਣਸ ਲੈ ਕੇ ਮੰਡੀ ਆਇਆ ਸੀ ਜਿਸ ਵਿੱਚ ਨਮੀ ਦੀ ਮਾਤਰਾ ਵਧੇਰੇ ਹੋਣ ਕਰਕੇ ਕਿਸਾਨ ਕਣਕ ਵਾਪਸ ਲੈ ਗਿਆ ਸੀ।

Advertisement

Advertisement
×