ਗੰਨੇ ਦੀ ਬਕਾਇਆ ਰਾਸ਼ੀ ਲਈ ਰੇਲ ਆਵਾਜਾਈ ਰੋਕੀ

ਗੰਨੇ ਦੀ ਬਕਾਇਆ ਰਾਸ਼ੀ ਲਈ ਰੇਲ ਆਵਾਜਾਈ ਰੋਕੀ

ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨਾਂ ’ਤੇ ਧਰਨਾ ਦਿੰਦੇ ਹੋਏ ਕਿਸਾਨ।

ਦਵਿੰਦਰ ਸਿੰਘ ਭੰਗੂ

ਰਈਆ, 27 ਮਈ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਕਿਸਾਨਾਂ ਨੇ ਬੁੱਟਰ ਖੰਡ ਮਿੱਲ ਵੱਲ ਖੜ੍ਹੀ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਅੱਜ ਬਾਅਦ ਦੁਪਹਿਰ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ’ਤੇ ਧਰਨਾ ਲਾ ਦਿੱਤਾ। ਇਸ ਕਾਰਨ ਨੌਂ ਸਵਾਰੀ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਜਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚਬਾ, ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਸਾਲ 2021-22 ਸੀਜ਼ਨ ਦਾ ਲਗਪਗ 800 ਕਰੋੜ ਰੁਪਏ ਕਿਸਾਨਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਮਿੱਲਾਂ ਵੱਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਰਾਣਾ ਸ਼ੂਗਰ ਮਿੱਲ ਬੁੱਟਰ ਸਿਵਿਆਂ ਵੱਲ ਕਿਸਾਨਾਂ ਦਾ 80 ਕਰੋੜ ਰੁਪਏ ਖੜ੍ਹਾ ਹੈ। ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਦੌਰਾਨ ਬੁੱਟਰ ਖੰਡ ਮਿੱਲ ਦੇ ਅਧਿਕਾਰੀ ਕਹਿ ਚੁੱਕੇ ਹਨ ਕਿ ਇਹ ਰਾਸ਼ੀ ਜਲਦੀ ਹੀ ਕਿਸਾਨਾਂ ਨੂੰ ਅਦਾ ਕਰ ਦਿੱਤੀ ਜਾਵੇਗੀ, ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਅਦਾਇਗੀ ਨਹੀਂ ਹੋਈ। ਇਸ ਮੌਕੇ ਬਾਬਾ ਬਕਾਲਾ ਦੀ ਐੱਸਡੀਐਮ ਦਮਨਪ੍ਰੀਤ ਕੌਰ ਨੇ ਰਾਣਾ ਸੂਗਰਜ਼ ਮਿਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਉਪਰੰਤ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਗੰਨੇ ਦੀ ਬਕਾਇਆ ਰਾਸ਼ੀ 30 ਜੂਨ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ। ਕਿਸਾਨਾਂ ਨੇ ਸਵਾ ਚਾਰ ਘੰਟੇ ਟਰੈਕ ’ਤੇ ਬੈਠਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ।

ਧਰਨੇ ਕਾਰਨ ਨੌਂ ਸਵਾਰੀ ਗੱਡੀਆਂ ਦੇ ਰੂਟ ਬਦਲੇ

ਰੇਲਵੇ ਵਿਭਾਗ ਤੋ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਰੇਲਵੇ ਟਰੈਕ ਤੇ ਧਰਨਾ ਦੇਣ ਕਰਕੇ 9 ਸਵਾਰੀ ਗੱਡੀਆਂ ਦਾ ਰੂਟ ਬਦਲਣਾ ਪਿਆ। ਰੇਲ ਨੰਬਰ 12498 ਅੰਮ੍ਰਿਤਸਰ ਨਵੀਂ ਦਿੱਲੀ ਨੂੰ ਤਰਨ ਤਾਰਨ ਵਾਇਆ ਗੋਇੰਦਵਾਲ ਬਿਆਸ ਰਾਹੀਂ ਨਵੀਂ ਦਿੱਲੀ, ਰੇਲ ਨੰਬਰ 15934 ਅੰਮਿ੍ਰਤਸਰ ਨਿਊ ਤਨੁਸੁਕੀਆ ਨੂੰ ਗੁਰਦਾਸਪੁਰ ਪਠਾਨਕੋਟ ਤੋਂ ਜਲੰਧਰ, ਰੇਲ ਨੰਬਰ 18238 ਅੰਮ੍ਰਿਤਸਰ ਬਿਲਾਸਪੁਰ ਗੁਰਦਾਸਪੁਰ ਪਠਾਨਕੋਟ ਰਾਹੀਂ ਜਲੰਧਰ, ਦੱਖਣ ਤੋਂ ਆਉਣ ਵਾਲੀ 12483 ਕੋਚੀਗਿਰੀ ਨੂੰ ਬਿਆਸ ਸਟੇਸ਼ਨ ’ਤੇ ਰੋਕਿਆ ਗਿਆ। ਰੇਲ ਨੰਬਰ 12030 ਅੰਮ੍ਰਿਤਸਰ ਤੋਂ ਨਵੀਂ ਦਿੱਲੀ ਨੂੰ ਜਾਣ ਵਾਲੀ ਸ਼ਾਨੇ ਪੰਜਾਬ ਨੂੰ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਇਆ ਗੋਇੰਦਵਾਲ ਬਿਆਸ ਰਾਹੀਂ ਨਵੀਂ ਦਿੱਲੀ, ਰੇਲ ਨੰਬਰ 22429 ਦਿੱਲੀ ਤੋਂ ਪਠਾਨਕੋਟ ਜਾਣ ਵਾਲੀ ਵਾਇਆ ਗੋਇੰਦਵਾਲ ਤਰਨ ਤਾਰਨ ਅੰਮ੍ਰਿਤਸਰ, ਰੇਲ ਨੰਬਰ 11057 ਮੁੰਬਈ ਅੰਮ੍ਰਿਤਸਰ ਬਿਆਸ ਤੋਂ ਤਰਨ ਤਾਰਨ ਫਿਰ ਅੰਮ੍ਰਿਤਸਰ, ਰੇਲ ਨੰਬਰ 14673 ਜੈ ਨਗਰ ਤੋਂ ਅੰਮ੍ਰਿਤਸਰ ਆਉਣ ਵਾਲੀ ਗੱਡੀ ਨੂੰ ਵਾਇਆ ਤਰਨ ਤਾਰਨ, ਰੇਲ ਨੰਬਰ 18310 ਸੰਭਲ ਪੁਰ ਤੋ ਅੰਮ੍ਰਿਤਸਰ ਆਉਣ ਵਾਲੀ ਗੱਡੀ ਨੂੰ ਪਠਾਨਕੋਟ ਤੋ ਜਲੰਧਰ ਰੂਟ ਰਾਹੀਂ ਭੇਜਿਆ ਗਿਆ।

ਕਿਸਾਨਾਂ ਦਾ ਵਫ਼ਦ ਬਾਰਡਰ ਜ਼ੋਨ ਦੇ ਬਿਜਲੀ ਵਿਭਾਗ ਦੇ ਚੀਫ ਇੰਜਨੀਅਰ ਨੂੰ ਮਿਲਿਆ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਬਿਜਲੀ ਸਬੰਧੀ ਮੰਗਾਂ ਲਈ ਬਿਜਲੀ ਨਿਗਮ ਦੇ ਬਾਰਡਰ ਜ਼ੋਨ ਦੇ ਚੀਫ ਇੰਜਨੀਅਰ ਨਾਲ ਮੀਟਿੰਗ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਕਿਸਾਨ ਮੰਗਾਂ ਦੇ ਹੱਕ ਵਿੱਚ ਇੱਥੇ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਵੀ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਆਗੂਆਂ ਦਾ ਵਫ਼ਦ ਬਾਰਡਰ ਜ਼ੋਨ ਦੇ ਬਿਜਲੀ ਵਿਭਾਗ ਦੇ ਚੀਫ ਇੰਜਨੀਅਰ ਨੂੰ ਮਿਲਿਆ ਹੈ। ਉਨ੍ਹਾਂ ਕੋਲੋਂ ਮੰਗ ਕੀਤੀ ਹੈ ਕਿ ਖੇਤੀ ਫੀਡਰਾਂ ਦੀ ਮੁਰੰਮਤ ਕੀਤੀ ਜਾਵੇ। ਵੀਡੀਐਸ ਸਕੀਮ 1200 ਰੁਪਏ ਨਾਲ ਸ਼ੁਰੂ ਕੀਤੀ ਜਾਵੇ, ਟਰਾਂਸਫਾਰਮਰ ਡੀ ਲੋਡ ਕੀਤੇ ਜਾਣ, ਬਿਜਲੀ ਸਸਤੀ ਕੀਤੀ ਜਾਵੇ, ਜੁਰਮਾਨਿਆਂ ਦੀ ਰਕਮ ਨੂੰ ਘੱਟ ਕੀਤਾ ਜਾਵੇ ਆਦਿ ਸਣੇ ਹੋਰ ਮੰਗਾਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਚੀਫ ਇੰਜਨੀਅਰ ਨੇ ਸਥਾਨਕ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All