ਪੰਜਾਬੀ ਸਾਹਿਤ ਸਭਾ ਨੇ ਕਵੀ ਦਰਬਾਰ ਕਰਵਾਇਆ
ਪੰਜਾਬੀ ਸਾਹਿਤ ਸਭਾ ਗੁਰਾਇਆ ਨੇ ਮਰਹੂਮ ਕਵਿੱਤਰੀ ਜਸਵੀਰ ਕੌਰ ਜੱਸੀ ਨੂੰ ਸਮਰਪਿਤ 12ਵਾਂ ਕਵੀ ਦਰਬਾਰ ਕਰਵਾਇਆ। ਇਸ ਮੌਕੇ ਲੇਖਕ ਅਮਰੀਕ ਸਿੰਘ ਮਦਹੋਸ਼ ਦੀ ਪੁਸਤਕ ‘ਰੰਗਲੀ ਧਰਤੀ ਲਾਲੋ ਲਾਲ’ ਲੋਕ ਅਰਪਣ ਕੀਤੀ ਗਈ। ਕਵੀ ਦਰਬਾਰ ਵਿੱਚ ਪੰਛੀ ਡੱਲੇਵਾਲੀਆ, ਲਸ਼ਕਰ ਸਰਗੂੰਦੀ, ਅਮਰਜੀਤ...
Advertisement
ਪੰਜਾਬੀ ਸਾਹਿਤ ਸਭਾ ਗੁਰਾਇਆ ਨੇ ਮਰਹੂਮ ਕਵਿੱਤਰੀ ਜਸਵੀਰ ਕੌਰ ਜੱਸੀ ਨੂੰ ਸਮਰਪਿਤ 12ਵਾਂ ਕਵੀ ਦਰਬਾਰ ਕਰਵਾਇਆ। ਇਸ ਮੌਕੇ ਲੇਖਕ ਅਮਰੀਕ ਸਿੰਘ ਮਦਹੋਸ਼ ਦੀ ਪੁਸਤਕ ‘ਰੰਗਲੀ ਧਰਤੀ ਲਾਲੋ ਲਾਲ’ ਲੋਕ ਅਰਪਣ ਕੀਤੀ ਗਈ। ਕਵੀ ਦਰਬਾਰ ਵਿੱਚ ਪੰਛੀ ਡੱਲੇਵਾਲੀਆ, ਲਸ਼ਕਰ ਸਰਗੂੰਦੀ, ਅਮਰਜੀਤ ਕੌਲ, ਅਮਰੀਕ ਸਿੰਘ ਮਦਹੋਸ਼, ਰਿਖੀ ਰੰਧਾਵਾ, ਚਰਨਜੀਤ ਅੱਟਾ, ਲਸ਼ਕਰ ਮਿੱਠੜਾ, ਗੱਗੀ ਸ਼ਾਹਪੁਰ ਅਤੇ ਰਾਜਾ ਬੋਪਾਰਾਏ ਨੇ ਹਾਜ਼ਰੀ ਲਵਾਈ। ਸਟੇਟ ਐਵਾਰਡੀ ਸੁਖਦੇਵ ਸਿੰਘ ਨਿਰਮੋਹੀ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ ਲੱਲੀ, ਕੈਪਟਨ ਦਵਿੰਦਰ ਸਿੰਘ ਜੱਸਲ, ਦਕਸ਼ ਬੱਧਣ, ਨਛੱਤਰ ਸਿੰਘ ਭੱਟੀ, ਡਾ ਕਿਸ਼ੋਰ ਕੁਮਾਰ ਲਾਹੜ, ਚਰਨਜੀਤ ਐਟਾ,ਸੋਹਣ ਸਿੰਘ ਭਿੰਡਰ, ਬਲਜੀਤ ਸਿੰਘ, ਅਵਤਾਰ ਸਿੰਘ ਪਰਮਾਰ, ਕੁਲਵੰਤ ਸਿੰਘ ਸੋਗੂ ਹਾਜ਼ਰ ਸਨ।
Advertisement
Advertisement
