ਮਾਨਸਾ,ਬਰਨਾਲਾ ਤੇ ਅੰਮ੍ਰਿਤਸਰ ’ਚ ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਭੁੱਖ ਹੜਤਾਲ ਸ਼ੁਰੂ

ਮਾਨਸਾ,ਬਰਨਾਲਾ ਤੇ ਅੰਮ੍ਰਿਤਸਰ ’ਚ ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਭੁੱਖ ਹੜਤਾਲ ਸ਼ੁਰੂ

ਜੋਗਿੰਦਰ ਸਿੰਘ ਮਾਨ

ਮਾਨਸਾ 16 ਸਤੰਬਰ

ਅੱਜ ਮਾਨਸਾ ਦੇ ਡੀਸੀ ਦਫਤਰ ਦੇ ਬਾਹਰ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਮੁੱਚੇ ਮੁਲਾਜ਼ਮ ਵਰਗ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਕਨਵੀਨਰ ਪ੍ਰਿਥੀ ਸਿੰਘ ਮਾਨ, ਰਾਜ ਕੁਮਾਰ ਰੰਗਾਂ, ਅਮਰਜੀਤ ਸਿੰਘ, ਜਸਦੀਪ ਸਿੰਘ ਚਹਿਲ, ਧਰਮਿੰਦਰ ਸਿੰਘ ਹੀਰੇਵਾਲਾ, ਮੱਖਣ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਨਾ ਦਿੱਤੇ ਜਾਣ ਕਰਕੇ ਭਾਰੀ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਾਂਗਰਸ ਮੈਨੀਫੈਸਟੋ ਵਿੱਚ ਲਿਖਤੀ ਵਾਅਦੇ ਕੀਤੇ ਗਏ, ਉਹ ਲਾਗੂ ਹੀ ਨਹੀਂ ਕੀਤੇ ਹਨ। ਪੰਜਾਬ ਦੇ ਮੁਲਾਜ਼ਮਾਂ ਵਲੋਂ 16 ਤੋਂ 30 ਸਤੰਬਰ ਤੱਕ ਲੜੀਵਾਰ ਭੁੱਖ ਹੜਤਾਲ ਕੀਤੀ ਜਾਵੇਗੀ, ਜੇ ਸਰਕਾਰ ਨੇ ਫਿਰ ਵੀ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 19 ਅਕਤੂਬਰ ਤੋਂ ਜੇਲ੍ਹ ਭਰੋ ਅੰਦੋਲਨ ਕੀਤੇ ਜਾਵੇਗਾ। ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲਿਆਂ ਵਿੱਚ ਜਸਦੀਪ ਸਿੰਘ ਚਹਿਲ, ਪ੍ਰਿਥੀ ਸਿੰਘ ਮਾਨ, ਰਾਜ ਕੁਮਾਰ ਰੰਗਾਂ, ਮੱਖਣ ਸਿੰਘ ਉੱਡਤ, ਧਰਮਿੰਦਰ ਸਿੰਘ, ਨਰਿੰਦਰ ਸਿੰਘ, ਜੱਗਾ ਸਿੰਘ ਅਲੀਸ਼ੇਰ, ਸੁਖਦੇਵ ਸਿੰਘ ਕੋਟਲੀ, ਜਨਕ ਸਿੰਘ ਫਤਿਹਪੁਰ, ਜਸਵੰਤ ਸਿੰਘ ਭੁੱਲਰ ਅਤੇ ਨਾਜ਼ਮ ਸਿੰਘ ਬੁਰਜ ਢਿੱਲਵਾਂ, ਗੁਰਤੇਜ ਸਿੰਘ ਤਾਮਕੋਟ ਸਨ।

ਬਰਨਾਲਾ(ਪਰਸ਼ੋਤਮ ਬੱਲੀ): ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਝਾਂ ਫਰੰਟ ਦੇ ਸੂਬਾਈ ਸੱਦੇ ਤੇ 15 ਰੋਜ਼ਾ ਲੜੀਵਾਰ ਭੁੱਖ ਹੜਤਾਲ ਡੀਸੀ ਦਫਤਰ ਬਰਨਾਲਾ ਅੱਗੇ ਸ਼ੁਰੂ ਕੀਤੀ ਗਈ ਹੈ। ਇਸ ਭੁੱਖ ਹੜਤਾਲ ਦੀ ਸ਼ੁਰੂਆਤ ਕਰਦਿਆਂ ਮੁਲਾਜ਼ਮ ਆਗੂਆਂ ਮਨੋਹਰ ਲਾਲ, ਨਛੱਤਰ ਸਿੰਘ ਭਾਈਰੂਪਾ ਤੇ ਸੁਖਜੰਟ ਸਿੰਘ ਬਿਜਲੀ ਬੋਰਡ ਅਤੇ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਸੁਹਿਰਦ ਨਹੀਂ ਹੈ। ਭੁੱਖ ਹੜਤਾਲ ਸ਼ੂਰੁ ਕਰਵਾਉਦਆਿਂ ਅਨਿਲ ਕੁਮਾਰ ਬਰਨਾਲਾ ਅਤੇ ਪਰਮਜੀਤ ਸਿੰਘ ਪਾਸੀ ਨੇ ਕਹਾ ਕੇ ਅੱਜ ਦੇ ਪਹਿਲੇ ਜਥੇ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਹਰਿੰਦਰ ਮੱਲ੍ਹੀਆਂ, ਗੁਰਜੰਟ ਸਿੰਘ ਕੈਰੇ, ਪੈਨਸ਼ਨਰਜ਼ ਆਗੂ ਮਾਸਟਰ ਜਗਵੰਤ ਸਿੰਘ , ਸਾਥੀ ਮੋਹਨ ਸਿੰਘ ਵੇਅਰ ਹਾਊਸ ਰਜ਼ਨੀਸ ਕੁਮਾਰ ਅਤੇ ਡਿਪਲੋਮਾ ਇੰਜਨੀਅਰ ਐਸੋਸ਼ੀਏਸ਼ਨ ਦੇ ਸੂਬਾਈ ਜਰਨਲ ਸਕੱਤਰ ਕਰਮਜੀਤ ਸਿੰਘ ਬੀਹਲਾ ਸ਼ਾਮਲ ਹਨ। ਫੈਡਰੇਸ਼ਨ ਆਗੂ ਦਰਸਨ ਚੀਮਾ, ਸੇਵਕ ਸਿੰਘ ਮਾਰਕਫੈੱਡ ਅਤੇ ਪੈਨਸ਼ਨਰਜ਼ ਆਗੂ ਅਮਰਜੀਤ ਸਿੰਘ ਨੇ ਦੱਸਿਆ ਕਿ ਭੁੱਖ ਹੜਤਾਲ ਸੂਬਾਈ ਸੱਦੇ'ਤੇ 30 ਸਤੰਬਰ ਤੱਕ ਜਾਰੀ ਰਹੇਗੀ ਅਤੇ 19 ਅਕਤੂਬਰ ਤੋਂ ਗ੍ਰਿਫਤਾਰੀਆਂ ਦਾ ਦੌਰ ਸੁਰੂ ਹੋਵੇਗਾ। ਇਸ ਮੌਕੇ ਬਿੰਦਰ ਸਿੰਘ, ਚਮਕੌਰ ਸਿੰਘ ਕੈਰੇ, ਜਗਵਿੰਦਰ ਪਾਲ ਸਿੰਘ ਹੰਢਆਿਇਆ, ਬਸੰਤ ਸਿੰਘ ਕਾਲੀਆ (ਹੈਲਥ), ਮਾਸਟਰ ਸਰੂਪ ਰਾਮ, ਬਲਵੰਤ ਸਿੰਘ ਭੁੱਲਰ (ਖਜਾਨਾ ਦਫਤਰ) ਤੋਂ ਇਲਾਵਾ ਮੇਲਾ ਸਿੰਘ ਕੱਟੂ, ਹਰਨੇਕ ਸਿੰਘ ਸੰਘੇੜਾ, ਮਹਿੰਦਰ ਸਿੰਘ ਕਾਲਾ (ਬਿਜਲੀ ਬੋਰਡ ਪੈਨਸ਼ਨਰ ਆਗੂ) ਤੇ ਦਰਸ਼ਨ ਸਿੰਘ ਝਲੂਰ ਨੇ ਸੰਬੋਧਨ ਕੀਤਾ।

ਅੰਮ੍ਰਿਤਸਰ(ਮਨਮੋਹਨ ਸਿੰਘ ਢਿੱਲੋਂ): ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕਨਵੀਨਰ ਸੁਖਦੇਵ ਸਿੰਘ ਪਨੂੰ, ਜੋਗਿੰਦਰ ਸਿੰਘ, ਗੁਰਦੀਪ ਸਿੰਘ ਬਾਜਵਾ ਅਤੇ ਕੁਲਦੀਪ ਸਿੰਘ ਉਦੋਕੇ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All