DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab politics: ਕਾਂਗਰਸ ਪੂਰੀ ਤਰ੍ਹਾਂ ਇਕਜੁੱਟ, ਕੋਈ ਮਤਭੇਦ ਨਹੀਂ: ਰੰਧਾਵਾ

ਹਰ ਆਗੂ ਤੇ ਵਰਕਰ ਨੂੰ ਪ੍ਰਧਾਨ ਸਾਹਮਣੇ ਗੱਲ ਰੱਖਣ ਦਾ ਅਧਿਕਾਰ; ੳੁਸਾਰੀ ਵਾਲਾ ਮਟੀਰੀਅਲ ਮਹਿੰਗਾ ਹੋਣ ’ਤੇ ‘ਆਪ’ ਨੂੰ ਘੇਰਿਆ

  • fb
  • twitter
  • whatsapp
  • whatsapp
featured-img featured-img
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਸਵਾਗਤ ਕਰਦੇ ਹੋਏ ਸਾਬਕਾ ਮੰਤਰੀ ਰਮਨ ਭੱਲਾ ਅਤੇ ਹੋਰ ਆਗੂ।
Advertisement
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਠਾਨਕੋਟ ਦੇ ਸਾਬਕਾ ਕਾਂਗਰਸੀ ਮੰਤਰੀ ਰਮਨ ਭੱਲਾ ਦੇ ਘਰ ਪੁੱਜੇ ਅਤੇ ਉੱਥੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਇਕਜੁੱਟ ਹੈ ਤੇ ਕੋਈ ਵੀ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਨੇਤਾ ਤੇ ਵਰਕਰ ਨੂੰ ਪ੍ਰਧਾਨ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੁੰਦਾ ਹੈ ਅਤੇ ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ ਵਿੱਚ ਨੇਤਾਵਾਂ ਵਿੱਚ ਮਤਭੇਦ ਹਨ। ਇਸ ਵਾਰ ਆਉਣ ਵਾਲੀਆਂ ਪੰਜਾਬ ਚੋਣਾਂ ਵਿੱਚ ਸਾਰੇ ਕਾਂਗਰਸੀ, ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਗਪਗ ਬਣਨੀ ਤੈਅ ਹੈ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਵੱਡੇ ਪੱਧਰ ’ਤੇ ਹੈ ਅਤੇ ਗ਼ੈਰ-ਕਾਨੂੰਨੀ ਖਣਨ ਮਾਫੀਆ ਦਾ ਸਰਕਾਰ ਨਾਲ ਮਿਲੇ ਹੋਣ ਕਾਰਨ ਰੇਤ ਬੱਜਰੀ ਦੇ ਰੇਟ ਅਸਮਾਨ ਤੇ ਪਹੁੰਚ ਗਏ ਹਨ, ਜਿਸ ਕਰ ਕੇ ਘਰ ਬਣਾਉਣਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ।

ਦੂਜੇ ਪਾਸੇ ਸਰਕਾਰ ਵੱਲੋਂ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਪੰਜਾਬ ਵਾਸੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਨਿਲ ਦਾਰਾ, ਮਿੰਟੂ ਪਹਿਲਵਾਨ, ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦੇ ਸਾਬਕਾ ਵਿਧਾਇਕ ਅਜੇ ਮਹਾਜਨ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

Advertisement

Advertisement

Advertisement
×