Punjab News: ਭੈਣ ਦਾ ਸ਼ਗਨ ਕਰਨ ਜਾ ਰਹੇ ਬੀਐੱਸਐੱਫ ਜਵਾਨ ਦੀ ਸੜਕ ਹਾਦਸੇ ’ਚ ਮੌਤ, 8 ਜ਼ਖਮੀ
Punjab News: ਦੋ ਕਾਰਾਂ ਨਾਲ ਵਾਪਰੇ ਹਾਦਸੇ ਵਿੱਚ 8 ਜ਼ਖਮੀ
Advertisement
Punjab News: ਮਹਿਲ ਕਲਾਂ ਹਲਕੇ ਦੇ ਪਿੰਡ ਮੱਲ੍ਹੀਆਂ ਟੌਲ ਪਲਾਜ਼ਾ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਬੀਐੱਸਐੱਫ ਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ-ਮੋਗਾ ਹਾਈਵੇ ਤੇ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਬੀਐੱਸਐੱਫ ਜਵਾਨ ਦੀ ਮੌਤ ਹੋ ਗਈ, ਜਦ ਕਿ 8 ਹੋਰ ਗੰਭੀਰ ਜ਼ਖ਼ਮੀ ਹੋ ਗਏ। ਤਰਨਤਾਰਨ ਦੇ ਰਹਿਣ ਵਾਲੇ ਮ੍ਰਿਤਕ ਦਾ ਪਰਿਵਾਰ ਲੜਕੀ ਦਾ ਸ਼ਗਨ ਕਰਨ ਲਈ ਸਿਰਸਾ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰ ਦੀਆਂ ਦੋ ਗੱਡੀਆਂ ਟੌਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾ ਗਈਆਂ ਅਤੇ ਬੀਐੱਸਐੱਫ ਜਵਾਨ ਸੰਦੀਪ ਮਸੀਹ ਦੀ ਮੌਕੇ ਤੇ ਮੌਤ ਹੋ ਗਈ। ਜਿਸ ਲੜਕੀ ਦਾ ਸ਼ਗਨ ਕਰਨ ਜਾ ਰਹੇ ਸਨ ਹਾਦਸੇ ਵਿੱਚ ਉਸ ਦੀ ਵੀ ਲੱਤ ਟੁੱਟ ਗਈ। ਘਟਨਾ ਉਪਰੰਤ ਜ਼ਖ਼ਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਿੱਥੋਂ 3 ਦੀ ਗੰਭੀਰ ਹਾਲਤ ਨੂੰ ਦੇਖ਼ਦਿਆਂ ਡਾਕਟਰਾਂ ਨੇ ਅੱਗੇ ਰੈਫ਼ਰ ਕਰ ਦਿੱਤਾ।
Advertisement
×

