DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੁੱਸੀ ਬੰਨ੍ਹ ਨੂੰ ਮੁੜ ਨਾ ਬਣਾਉਣ ’ਤੇ ਰੋਸ

ਪਿਛਲੇ ਸਾਲ ਅਗਸਤ ਵਿੱਚ ਰਾਵੀ ਦਰਿਆ ਵਿੱਚ ਆਏ ਹੜ੍ਹ ਨਾਲ ਕਥਲੌਰ ਪੁਲ ਕੋਲ ਦੋ ਕਿਲੋਮੀਟਰ ਦੇ ਕਰੀਬ ਟੁੱਟ ਗਏ ਧੁੱਸੀ ਬੰਨ੍ਹ ਨੂੰ ਮੁੜ ਨਾ ਬਣਾਉਣ ਕਰਕੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਬਮਿਆਲ ਦੇ ਕੋਹਲੀਆਂ, ਪੰਮਾ, ਬਹਾਦਰਪੁਰ, ਚਾਟਕ ਆਦਿ 34 ਪਿੰਡਾਂ ਦੇ...

  • fb
  • twitter
  • whatsapp
  • whatsapp
featured-img featured-img
ਧੁੱਸੀ ਬੰਨ੍ਹ ਨਾ ਬਣਾਉਣ ਕਾਰਨ ਰੋਸ ਪ੍ਰਗਟ ਕਰਦੇ ਹੋਏ ਪਿੰਡਾਂ ਦੇ ਵਾਸੀ।
Advertisement

ਪਿਛਲੇ ਸਾਲ ਅਗਸਤ ਵਿੱਚ ਰਾਵੀ ਦਰਿਆ ਵਿੱਚ ਆਏ ਹੜ੍ਹ ਨਾਲ ਕਥਲੌਰ ਪੁਲ ਕੋਲ ਦੋ ਕਿਲੋਮੀਟਰ ਦੇ ਕਰੀਬ ਟੁੱਟ ਗਏ ਧੁੱਸੀ ਬੰਨ੍ਹ ਨੂੰ ਮੁੜ ਨਾ ਬਣਾਉਣ ਕਰਕੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਬਮਿਆਲ ਦੇ ਕੋਹਲੀਆਂ, ਪੰਮਾ, ਬਹਾਦਰਪੁਰ, ਚਾਟਕ ਆਦਿ 34 ਪਿੰਡਾਂ ਦੇ ਵਾਸੀਆਂ ਵਿੱਚ ਸਰਕਾਰ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਨੂੰ 3-4 ਮਹੀਨਿਆਂ ਬਾਅਦ ਮੁੜ ਮੌਨਸੂਨ ਵਿੱਚ ਰੁੜ੍ਹ ਜਾਣ ਦੇ ਖਤਰੇ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਥਲੌਰ ਤੋਂ ਲੈ ਕੇ ਨਰੋਟ ਜੈਮਲ ਸਿੰਘ ਤੱਕ ਧੁੱਸੀ ਬੰਨ੍ਹ ਨੂੰ ਬਣਾਇਆ ਜਾਵੇ।

ਪੰਮਾ ਪਿੰਡ ਦੇ ਵਾਸੀ ਧਰਮਪਾਲ, ਕੋਹਲੀਆਂ ਦੇ ਦੁਕਾਨਦਾਰਾਂ ਬੰਟੀ ਸੋਹਲ ਤੇ ਸੱਤ ਪਾਲ ਅਤੇ ਚਾਟਕ ਦੇ ਹੀਰਾ ਲਾਲ ਨੇ ਕਿਹਾ ਕਿ ਜਦ ਧੁੱਸੀ ਬੰਨ੍ਹ ਵਿੱਚ ਪਾੜ ਪਿਆ ਸੀ ਤਾਂ ਉੱਥੇ ਕੋਹਲੀਆਂ, ਪੰਮਾ, ਬਹਾਦਰਪੁਰ ਆਦਿ ਪਿੰਡਾਂ ਵਿੱਚ ਪਾਣੀ ਨੇ ਸਭ ਤੋਂ ਵੱਧ ਤਬਾਹੀ ਮਚਾਈ ਸੀ, ਜਿਸ ਤੋਂ ਅਜੇ ਤੱਕ ਵੀ ਲੋਕ ਉਭਰ ਨਹੀਂ ਸਕੇ। ਉਸ ਵੇਲੇ ਹੜ੍ਹਾਂ ਦੌਰਾਨ, ਕਈ ਕੇਂਦਰੀ ਤੇ ਪੰਜਾਬ ਦੇ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਸੀ ਤੇ ਉਸ ਵੇਲੇ ਕਾਰ ਸੇਵਾ ਰਾਹੀਂ ਰੇਤੇ ਦੀਆਂ ਬੋਰੀਆਂ ਭਰ ਕੇ ਆਰਜ਼ੀ ਤੌਰ ’ਤੇ ਬੰਨ੍ਹ ਲਗਾ ਕੇ ਲੋਕਾਂ ਨੂੰ ਬਚਾਇਆ ਸੀ। ਇਸ ਮਗਰੋਂ ਅਜੇ ਤੱਕ ਕੋਈ ਹਲਚਲ ਨਹੀਂ ਹੋਈ ਜਦ ਕਿ ਦੌਰਿਆਂ ਸਮੇਂ ਸਾਰੇ ਹੀ ਮੰਤਰੀਆਂ ਨੇ ਕਿਹਾ ਸੀ ਕਿ ਜਲਦੀ ਧੁੱਸੀ ਬੰਨ੍ਹ ਬਣਾਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਵੇਲੇ ਇਨ੍ਹਾਂ ਸਾਰਿਆਂ ਨੇ ਫੋਟੋ ਖਿਚਵਾਉਣ ਦੀ ਹੀ ਰਾਜਨੀਤੀ ਕੀਤੀ ਪਰ ਅਮਲੀ ਤੌਰ ’ਤੇ ਕੁੱਝ ਨਹੀਂ ਕੀਤਾ।

Advertisement

Advertisement
Advertisement
×