ਪੱਤਰ ਪ੍ਰੇਰਕ
ਗੁਰਦਾਸਪੁਰ, 12 ਸਤੰਬਰ
ਉਲੀਕੇ ਪ੍ਰੋਗਰਾਮ ਅਨੁਸਾਰ ਸੈਂਟਰ ਆਫ ਟਰੇਡ ਯੂਨੀਅਨਜ਼ (ਸੀਟੀਯੂ) ਪੰਜਾਬ ਦੇ ਆਗੂਆਂ ਕਾਮਰੇਡ ਸ਼ਿਵ ਕੁਮਾਰ ਠਾਕੁਰ ਧਿਆਨ ਸਿੰਘ, ਜਸਵੰਤ ਸਿੰਘ ਬੁੱਟਰ, ਈ ਰਿਕਸ਼ਾ ਆਟੋ ਰਿਕਸ਼ਾ ਅਤੇ ਰੇੜ੍ਹੀ ਫੜੀ ਯੂਨੀਅਨ ਦੇ ਪ੍ਰਧਾਨ ਠਾਕੁਰ ਦਿਨੇਸ਼ ਕੁਮਾਰ ਮੁੰਨਾ ਦੀ ਅਗਵਾਈ ਹੇਠ ਗੁਰਦਾਸਪੁਰ ਸ਼ਹਿਰ ਅੰਦਰ ਈ ਰਿਕਸ਼ਾ, ਆਟੋ ਰਿਕਸ਼ਾ, ਮੈਜਿਕ ਟੈਕਸੀ ਚਾਲਕਾਂ ਅਤੇ ਰੇੜ੍ਹੀ ਫੜੀ ਵਾਲਿਆਂ ਜੇਲ੍ਹ ਰੋਡ ਪੁੱਡਾ ਪਾਰਕ ਵਿੱਚ ਇਕੱਠੇ ਹੋਣ ਉਪਰੰਤ ਰੋਸ ਮਾਰਚ ਕਰਕੇ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿੱਚ ਪਹੁੰਚ ਕੇ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਉਨ੍ਹਾਂ ਪੁਰਾਣੇ ਬਸ ਅੱਡੇ ਦੇ ਨੇੜੇ ਰੇੜ੍ਹੀ ਫੜੀ ਤੇ ਖੋਖੇ ਵਾਲਿਆਂ ਨੂੰ ਨਵੇਂ ਬਣੇ ਬੱਸ ਅੱਡੇ ਨੇੜੇ ਬੂਥ ਬਣਾ ਕੇ ਦੇਣ ਅਤੇ ਈ ਰਿਕਸ਼ਾ, ਆਟੋ ਰਿਕਸ਼ਾ ਤੇ ਮੈਜਿਕ ਟੈਕਸੀ ਚਾਲਕਾਂ ਨੂੰ ਬਿਨਾਂ ਪਾਰਕਿੰਗ ਫੀਸ ਸਵਾਰੀਆਂ ਚੜ੍ਹਉਣ ਅਤੇ ਉਤਾਰਨ ਲਈ ਸਥਾਨ ਮੁਹੱਈਆ ਕਰਾਉਣ ਦੀ ਮੰਗ ਕੀਤੀ।
ਆਗੂਆਂ ਨੇ ਡੀਸੀ ਦਫ਼ਤਰ ਸਾਹਮਣੇ ਰੈਲੀ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਦਾ ਤਰੁੰਤ ਨਿਪਟਾਰਾ ਨਾ ਕੀਤਾ ਤਾਂ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਜਥੇਬੰਦ ਤੇ ਤਿੱਖਾ ਕੀਤਾ ਜਾਵੇਗਾ।