ਸਕੂਲ ਬੰਦ ਕਰਨ ਖ਼ਿਲਾਫ਼ ਰੋਸ ਮਾਰਚ

ਸਰਕਾਰਾਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼; ‘ਜੇ ਸਕੂਲ ਬੰਦ ਤਾਂ ਰੈਲੀਆਂ ਕਿਉਂ­­’

ਸਕੂਲ ਬੰਦ ਕਰਨ ਖ਼ਿਲਾਫ਼ ਰੋਸ ਮਾਰਚ

ਸਕੂਲ ਬੰਦ ਕਰਨ ਖਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਵਿਦਿਆਰਥੀ ਅਤੇ ਮਾਪੇ।

ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 22 ਜਨਵਰੀ

ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਕੂਲ ਅਤੇ ਹੋਰ ਸਿੱਖਿਆ ਅਦਾਰੇ ਬੰਦ ਕਰਨ ਖ਼ਿਲਾਫ਼ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੰਦੀਪ ਬਾਵਾ, ਠਾਕੁਰ ਸਤਿੰਦਰ ਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਦੱਸਿਆ ਸਥਾਨਕ ਬਲਾਕ ਦੇ ਪਿੰਡ ਫੇਰੋਚੇਚੀ ਵਿੱਚ ਸਕੂਲ ਵਿਦਿਆਰਥੀਆਂ ਅਤੇ ਮਾਪਿਆਂ ਨੇ ਇਕੱਠੇ ਹੋ ਕੇ ਸਿੱਖਿਆ ਅਦਾਰੇ ਬੰਦ ਕਰਨ ’ਤੇ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਦੀ ਅਗਵਾਈ ਗੋਲਡਨ ਯੂਥ ਕਲੱਬ ਦੇ ਆਗੂ ਸੋਨੀ ਭਲਵਾਨ, ਗੁਰਜੀਤ ਸਿੰਘ ਅਤੇ ਨੰਬਰਦਾਰ ਸੁਰੇਸ਼ ਕੁਮਾਰ ਨੇ ਕੀਤੀ। ਇਸ ਮੌਕੇ ਆਗੂਆਂ ਨੇ ਰੋਸ ਮਾਰਚ ਵਿੱਚ ਸ਼ਾਮਲ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਆਰਥਿਕ ਮੰਦਹਾਲੀ ਨੂੰ ਲੁਕਾਉਣ ਖਾਤਰ ਦੇਸ਼ ਵਾਸੀਆਂ ਨੂੰ ਨਿੱਤ ਨਵੇਂ ਨਵੇਂ ਡਰਾਮੇ ਕਰਕੇ ਗੁਮਰਾਹ ਕਰ ਰਹੀਆਂ ਹਨ। ਜੇ ਕਰੋਨਾ ਦਾ ਨਵਾਂ ਰੂਪ ਓਮੀਕਰੋਨ ਰਾਜਸੀ ਲੋਕਾਂ ਦੀਆਂ ਰੈਲੀਆਂ ਵਿੱਚ ਨਹੀਂ ਆ ਸਕਦਾ ਤਾਂ ਫਿਰ ਸਕੂਲਾਂ ਅਤੇ ਕਾਲਜਾਂ ਵਿੱਚ ਇਹ ਕਿਵੇਂ ਖ਼ਤਰਨਾਕ ਹੋ ਸਕਦਾ ਹੈ। ਜੇ ਸਿਨੇਮਾ ਘਰਾਂ, ਵੱਡੇ ਵਪਾਰਿਕ ਅਦਾਰਿਆਂ ਅਤੇ ਮਾਲਾਂ ਆਦਿ ਵਿੱਚ ਜਿੱਥੇ ਸੈਂਕੜੇ ਲੋਕ ਰੋਜ਼ਾਨਾ ਇਕੱਠੇ ਹੁੰਦੇ ਹਨ ਉੱਥੇ ਇਹ ਵਾਇਰਸ ਨਹੀਂ ਫੈਲਦਾ ਤਾਂ ਫਿਰ ਸਕੂਲਾਂ ਅਤੇ ਵਿੱਦਿਆ ਅਦਾਰਿਆਂ ਨੂੰ ਕਿਉਂ ਹਊਆ ਬਣਾ ਕੇ ਬੰਦ ਕੀਤਾ ਜਾ ਰਿਹਾ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਸਕੂਲ ਅਤੇ ਸਿੱਖਿਆ ਅਦਾਰੇ ਜਲਦ ਤੋਂ ਜਲਦ ਖੋਲ੍ਹ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਹੋਣ ਤੋਂ ਰੋਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All