ਸ਼ਾਹਪੁਰ ਕੰਡੀ ਦਫਤਰ ਅੱਗੇ 11ਵੇਂ ਦਿਨ ਵੀ ਰੋਸ ਧਰਨਾ ਦਿੱਤਾ

ਸ਼ਾਹਪੁਰ ਕੰਡੀ ਦਫਤਰ ਅੱਗੇ 11ਵੇਂ ਦਿਨ ਵੀ ਰੋਸ ਧਰਨਾ ਦਿੱਤਾ

ਪਾਵਰਕੌਮ ਦੇ ਮੁਲਾਜ਼ਮ ਸ਼ਾਹਪੁਰ ਕੰਡੀ ਦਫਤਰ ’ਚ ਧਰਨਾ ਦਿੰਦੇ ਹੋਏ।

ਪਠਾਨਕੋਟ(ਐੱਨਪੀ ਧਵਨ): ਪਾਵਰਕੌਮ ਜਨਰੇਸ਼ਨ ਸਰਕਲ ਸ਼ਾਹਪੁਰਕੰਡੀ ਦੇ ਦਫਤਰ ਮੂਹਰੇ ਮੁਲਾਜ਼ਮ ਫੈਡਰੇਸ਼ਨ, ਟੀਐੱਸਯੂ ਅਤੇ ਹੋਰ ਮੁਲਾਜ਼ਮ ਜੱਥੇਬੰਦੀਆਂ ਨੇ ਅੱਜ 11ਵੇਂ ਦਿਨ ਵੀ ਰੋਸ ਧਰਨਾ ਜਾਰੀ ਰੱਖਿਆ ਅਤੇ ਪੇਅ ਬੈਂਡ ਨੂੰ ਸਾਲ 2011 ਤੋਂ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਜਾਇੰਟ ਫੋਰਮ ਦੇ ਆਗੂ ਰਾਮ ਦਿੱਤਾ, ਕਪਿਲ ਦੇਵ, ਰਘਬੀਰ ਸਿੰਘ, ਠਾਕੁਰ ਦਿਲਬਾਗ ਸਿੰਘ, ਨਿਸ਼ਾਕਾਂਤ, ਯੁਧਵੀਰ ਸਿੰਘ, ਜੋਗਿੰਦਰ ਬਧਾਨੀ, ਕ੍ਰਿਸ਼ਨਾ ਕੁਮਾਰ ਆਦਿ ਹਾਜ਼ਰ ਸਨ। ਇਸ ਧਰਨੇ ਨੂੰ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਹਾਈਡਲ ਜ਼ੋਨ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਲਟਕਾ ਰਹੀ ਹੈ ਅਤੇ ਆਪਣੀ ਗਲਤ ਕਾਰਜ ਪ੍ਰਣਾਲੀ ਨਾਲ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਪੰਜਾਬ ਸਰਕਾਰ ਨੇ ਪੇਅ ਬੈਂਡ ਦਾ ਲਾਭ ਸਾਰੇ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਦਿੱਤਾ ਹੈ ਤਾਂ ਫਿਰ ਪਾਵਰਕੌਮ ਵਿੱਚ ਉਨ੍ਹਾਂ ਤੇ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ, ਜੋ ਕਿ ਸਰਾਸਰ ਧੱਕਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All