DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Powercom Pensioners ਵੱਲੋਂ ਧਰਨੇ ਦੀਆਂ ਤਿਆਰੀਆਂ

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸ਼ਹਿਰੀ ਅਤੇ ਸਬ ਅਰਬਨ ਮੰਡਲ ਨਕੋਦਰ ਦੀ ਮੀਟਿੰਗ ਵਿਚ ਮੰਗਾਂ ਨੂੰ ਮੰਨਵਾਉਣ ਲਈ 10 ਅਪਰੈਲ ਨੂੰ ਸ਼ਹਿਰੀ ਅਤੇ ਸਬ ਅਰਬਨ ਮੰਡਲ ਨਕੋਦਰ ਦੇ ਦਫਤਰਾਂ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਜਸਵੰਤ...

  • fb
  • twitter
  • whatsapp
  • whatsapp
featured-img featured-img
ਮੀਟਿੰਗ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਪਾਵਰਕੌਮ ਦੇ ਪੈਨਸ਼ਨਰ। -ਫੋਟੋ: ਖੋਸਲਾ
Advertisement

ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸ਼ਹਿਰੀ ਅਤੇ ਸਬ ਅਰਬਨ ਮੰਡਲ ਨਕੋਦਰ ਦੀ ਮੀਟਿੰਗ ਵਿਚ ਮੰਗਾਂ ਨੂੰ ਮੰਨਵਾਉਣ ਲਈ 10 ਅਪਰੈਲ ਨੂੰ ਸ਼ਹਿਰੀ ਅਤੇ ਸਬ ਅਰਬਨ ਮੰਡਲ ਨਕੋਦਰ ਦੇ ਦਫਤਰਾਂ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਜਸਵੰਤ ਰਾਏ ਨੇ ਦੱਸਿਆ ਕਿ ਸੂਬਾ ਸਰਕਾਰ ਬਿਜਲੀ ਸੋਧ ਬਿਲ 2025 ਨੂੰ ਲਾਗੂ ਕਰਕੇ ਅਤੇ ਬਿਜਲੀ ਬੋਰਡ ਦੀਆਂ ਜਨਤਕ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆ ਨੂੰ ਵੇਚ ਕੇ ਪਾਵਰਕੌਮ ਦਾ ਸਮੁੱਚਾ ਵਪਾਰੀਕਰਨ ਕਰਕੇ ਗਰੀਬਾਂ ਦੇ ਘਰਾਂ ਵਿਚ ਹਨੇਰਾ ਕਰ ਦੇਣਾ ਚਾਹੁੰਦੀ ਹੈ। ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਫੈਕਟਰੀ ਕਾਮਿਆਂ ਦਾ ਮਾਲਕਾਂ ਕੋਲੋਂ ਸੋਸ਼ਨ ਕਰਨ ਦਾ ਰਾਹ ਪੱਧਰਾ ਕੀਤਾ ਗਿਆ ਹੈ। ਇਸ ਤਰ੍ਹਾਂ ਹੋਰ ਭਖਦੀਆਂ ਮੰਗਾਂ ਨੂੰ ਮੰਨਵਾਉਣ ਲਈ 10 ਅਪਰੈਲ ਨੂੰ ਮੰਡਲ ਦਫਤਰ ਨਕੋਦਰ ਅੱਗੇ ਧਰਨਾ ਲਗਾਇਆ ਜਾਵੇਗਾ। ਧਰਨੇ ਨੂੰ ਕਾਮਯਾਬ ਕਰਨ ਲਈ ਵਰਕਰਾਂ ਦੀਆਂ ਸਬ ਡਿਵੀਜ਼ਨ ਪੱਧਰ ’ਤੇ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ। ਮੀਟਿੰਗ ਵਿਚ ਗੁਰਦੇਵ ਸਿੰਘ, ਹਰਭਜਨ ਸਿੰਘ, ਪਿਆਰਾ ਸਿੰਘ ਚੰਦੀ, ਮੋਹਨ ਲਾਲ, ਅਮਰ ਸਿੰਘ, ਨਿਰਮਲ ਸਿੰਘ ਚੰਦੀ, ਜਗਜੀਤ ਸਿੰਘ ਹਾਜ਼ਰ ਸਨ।

Advertisement
Advertisement
×