DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਨ ਤਗਮਾ ਜੇਤੂ ਖਿਡਾਰੀ ਸਲਵਿੰਦਰ ’ਤੇ ਗ਼ੁਰਬਤ ਦੀ ਮਾਰ

ਖਿਡਾਰੀ ਨੇ ਮਦਦ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ

  • fb
  • twitter
  • whatsapp
  • whatsapp
featured-img featured-img
ਸੋਨ ਤਗਮਾ ਜੇਤੂ ਸਲਵਿੰਦਰ ਸਿੰਘ ਨੂੰ ਪਿੰਡ ਪਰਤਣ ’ਤੇ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ।
Advertisement

ਪੇਂਡੂ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲਾ ਸਲਵਿੰਦਰ ਸਿੰਘ ਗਰੀਬੀ ਦੀ ਮਾਰ ਝੱਲਣ ਲਈ ਮਜਬੂਰ ਹਨ। ਉਸ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਢੀਆ ਨਾਲ ਸਬੰਧਿਤ ਸਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਨੇ ਦੰਦਾਂ ਨਾਲ 70 ਕਿੱਲੋ ਲੋਹੇ ਦਾ ਹਲ ਚੁੱਕ ਕੇ ਸੋਨ ਤਗਮਾ ਜਿੱਤਿਆ ਹੈ। ਪਿੰਡ ਵਾਸੀਆਂ ਨੇ ਪਿੰਡ ਪਹੁੰਚਣ ’ਤੇ ਸਲਵਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ।

‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਵਿੱਚ ਦੰਦਾਂ ਨਾਲ ਭਾਰ ਚੁੱਕਣ ਦੀ ਅਨੋਖੀ ਕਲਾ ਹੈ। ਸਾਲ 1990-91 ਤੋਂ ਸ਼ੁਰੂਆਤ ਕਰ ਕੇ ਹੁਣ ਤੱਕ ਉਹ ਕਈ ਤਗਮੇ ਜਿੱਤ ਚੁੱਕਾ ਹੈ। ਉਸ ਨੇ ਦੱਸਿਆ ਕਿ 1993 ਵਿੱਚ ਕਿਲ੍ਹਾ ਰਾਏਪੁਰ ਦੀਆਂ ਪਹਿਲੀਆਂ ਖੇਡਾਂ ਵਿੱਚ ਉਸ ਨੇ ਪਹਿਲਾ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ ਸਾਲ 2013 ਵਿੱਚ ਵੀ ਉਸ ਨੇ ਇੱਕ ਹੋਰ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ 2017 ਵਿੱਚ ਵੀ ਉਸ ਨੇ ਦੰਦਾਂ ਨਾਲ 90 ਕਿੱਲੋ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਸਲਵਿੰਦਰ ਸਿੰਘ ਨੇ ਦੱਸਿਆ ਕਿ 2025 ਦੀਆਂ ਕਿਲ੍ਹਾ ਰਾਏਪੁਰ ਖੇਡਾਂ ਵਿੱਚ ਉਸ ਨੇ ਦੰਦਾਂ ਨਾਲ 70 ਕਿੱਲੋ ਦਾ ਹਲ ਚੁੱਕ ਕੇ ਸੋਨ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ 1 ਕੁਇੰਟਲ 20 ਕਿੱਲੋ ਦੇ ਚਾਰ ਹਲ ਦੰਦਾਂ ਨਾਲ ਚੁੱਕਣ‌ ਦਾ ਅਨੋਖਾ ਰਿਕਾਰਡ ਵੀ ਉਸ ਦੇ ਨਾਂਅ ਹੇਠ ਹੈ।

Advertisement

ਸਲਵਿੰਦਰ ਸਿੰਘ ਨੇ ਦੱਸਿਆ ਕਿ ਸੱਟ ਲੱਗਣ ਕਾਰਨ ਉਹ ਇੱਕ ਸਾਲ ਮੰਜੇ ’ਤੇ ਹੀ ਪਿਆ ਰਿਹਾ। ਘਰ ਦੇ ਹਾਲਾਤਾਂ ਬਾਰੇ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇੱਕ ਕਮਰਾ ਜਿਸ ਦੀ ਛੱਤ ਵੀ ਬਾਲਿਆਂ ਵਾਲੀ ਹੈ, ਵਿੱਚ ਰਹਿਣ ਲਈ ਮਜਬੂਰ ਹੈ। ਸਲਵਿੰਦਰ ਸਿੰਘ ਨੇ ਕਿਹਾ ਕਿ ਕਮਾਈ ਘੱਟ ਹੋਣ ਕਾਰਨ ਉਹ ਕੌਮਾਂਤਰੀ ਪੱਧਰ ’ਤੇ ਆਪਣੀ ਖੇਡ ਨੂੰ ਨਹੀਂ ਲੈ ਕੇ ਜਾ ਸਕਿਆ। ਹੁਣ ਤੱਕ ਕਿਸੇ ਵੀ ਸਰਕਾਰ ਪਾਸੋਂ ਮਦਦ ਨਾ ਮਿਲਣ ਦੀ ਗੱਲ ਆਖਦਿਆਂ ਸਲਵਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਮਾਜ ਸੇਵੀ ਸੰਸਥਾਵਾਂ ਤੇ ਐੱਨ ਆਰ ਆਈ ਭਰਾਵਾਂ ਨੂੰ ਮਦਦ ਦੀ ਅਪੀਲ ਕੀਤੀ। ਪੰਜਾਬ ਪੁਲੀਸ ਦੇ ਸੇਵਾਮੁਕਤ ਸਬ-ਇੰਸਪੈਕਟਰ ਗੁਰਮੇਜ ਸਿੰਘ ਦੋਦੇ ਸੋਢੀਆਂ ਨੇ ਕਿਹਾ ਕਿ ਸਲਵਿੰਦਰ ਸਿੰਘ ਨਾ ਸਿਰਫ਼ ਉਨ੍ਹਾਂ ਦੇ ਪਿੰਡ ਸਗੋਂ ਪੰਜਾਬ ਦੀ ਸ਼ਾਨ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਵੀ ਇਸ ਖਿਡਾਰੀ ਦੀ ਬਾਂਹ ਫੜਨ ਦੀ ਅਪੀਲ ਕੀਤੀ।

Advertisement

Advertisement
×