DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

BJP ਵਿੱਚ ਜਾਣ ਵਾਲਿਆਂ ਨੂੰ ਲੋਕ ਮੁਆਫ਼ ਨਹੀਂ ਕਰਨਗੇ: ਕਟਾਰੀਆ

ਆਮ ਆਦਮੀ ਪਾਰਟੀ ਛੱਡਣ ਵਾਲਿਆਂ ਦੇ ਪੁਤਲੇ ਸਾਡ਼ੇ

  • fb
  • twitter
  • whatsapp
  • whatsapp
featured-img featured-img
ਬਲਾਚੌਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ‘ਆਪ’ ਆਗੂ ਅਤੇ ਵਰਕਰ।
Advertisement

ਇੱਥੋਂ ਦੇ ਮੁੱਖ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਹਲਕਾ ਵਿਧਾਇਕਾ ਸੰਤੋਸ਼ ਕੁਮਾਰੀ ਕਟਾਰੀਆ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਇਨ੍ਹਾਂ ਰਾਜ ਸਭਾ ਮੈਂਬਰਾਂ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਤੋਸ਼ ਕਟਾਰੀਆ ਨੇ ਕਿਹਾ ਕਿ ਜਿਹੜੇ ਲੋਕ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਕਾਸ ਕਾਰਜਾਂ ਨੂੰ ਪਿੱਠ ਦਿਖਾ ਕੇ ਨਿੱਜੀ ਸਵਾਰਥਾਂ ਲਈ ਭਾਜਪਾ ਵਿੱਚ ਗਏ ਹਨ, ਉਨ੍ਹਾਂ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਲੋਕ ਪਾਰਟੀ ਦੇ ਨਹੀਂ, ਸਗੋਂ ਸਿਰਫ਼ ਕੁਰਸੀ ਦੇ ਸਕੇ ਹਨ।​ ਯੂਥ ਆਗੂ ਕਨਰਵੀਰ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਪਰਿਵਾਰ ਵਾਂਗ ਹੈ ਅਤੇ ਜਿਨ੍ਹਾਂ ਨੇ ਇਸ ਪਰਿਵਾਰ ਨਾਲ ਧੋਖਾ ਕੀਤਾ ਹੈ, ਉਨ੍ਹਾਂ ਦਾ ਇਲਾਕੇ ਵਿੱਚ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਜਾਣ ਵਾਲੇ ਇਨ੍ਹਾਂ ਮੈਂਬਰਾਂ ਨੇ ਵੋਟਰਾਂ ਦੇ ਫਤਵੇ ਦੀ ਬੇਅਦਬੀ ਕੀਤੀ ਹੈ।​ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਨ ਵਾਲੇ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਰਾਜਿੰਦਰ ਗੁਪਤਾ, ਵਿਕਰਮਜੀਤ ਸਿੰਘ ਸਾਹਨੀ, ਸਵਾਤੀ ਮਾਲੀਵਾਲ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ​ਇਸ ਮੌਕੇ ਆਮ ਆਦਮੀ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, ਚੇਅਰਮੈਨ ਸੇਠੀ ਊਧਨਵਾਲ, ਸੁਨੀਲ ਕੌਸ਼ਲ, ਕੁਲਦੀਪ ਸਿੰਘ, ਅਨਿਲ , ਜਸਵਿੰਦਰ ਸਿਆਣ, ਹਰਵਿੰਦਰ ਸਿਆਣ, ਰਾਮਪਾਲ ਮਹੇਸ਼ੀ, ਅਜੈ ਰਾਣਾ, ਰਾਧੇ ਸ਼ਾਮ ਕੌਂਸਲਰ, ਬਲਦੇਵ ਰਾਜ, ਵਿਸ਼ੂ ਰਾਣਾ, ਪ੍ਰੇਮ, ਸ਼ਾਮ ਲਾਲ ਸ਼ਾਮਾ, ਗੁਰਦੀਪ ਸਿੰਘ, ਹਰਮਨ ਸਿੰਘ, ਹਨੀ ਜੋਗੇਵਾਲ, ਰਿੰਕੂ ਹੈਡੋ ਬੇਟ, ਬਬਲੂ ਹਾਜ਼ਰ ਸਨ।

ਵਿਧਾਇਕ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ

ਸ੍ਰੀ ਹਰਗੋਬਿੰਦਪੁਰ (ਦਲਬੀਰ ਸੱਖੋਵਾਲੀਆ): ‘ਆਪ’ ਦੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੀ ਅਗਵਾਈ ਹੇਠ ਅੱਜ ‘ਆਪ’ ਛੱਡਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਦੇ ਪੂੁਤਲੇ ਫੂਕਦਿਆਂ ਉਨ੍ਹਾਂ ਨੂੰ ਪਾਰਟੀ ਦਾ ‘ਗ਼ਦਾਰ’ ਐਲਾਨਿਆ ਗਿਆ। ਇਸ ਮੌਕੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ’ਤੇ ਵਿਧਾਇਕ ਐਡਵੋਕਟ ਕਿਸ਼ਨਕੋਟ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੇ ਇਰਾਦੇ ਸਫ਼ਲ ਨਹੀਂ ਹੋਣ ਦੇਣਗੇ। ਰੋਹ ’ਚ ਆਏ ਆਗੂਆਂ ਨੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚੇਅਰਮੈਨ ਨਿਸ਼ਾਨ ਸਿੰਘ ਚਾਹਲ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਜ਼ਾਦਪੁਰ ਸੇਖਵਾਂ, ਸੁਖਦੇਵ ਸਿੰਘ ਰੋਮੀ, ਅਮਰੀਕ ਸਿੰਘ ਕਿਸ਼ਨਕੋਟ, ਜਥੇਦਾਰ ਠਾਕੁਰ ਸਿੰਘ ਊਧਨਵਾਲ ਹਾਜ਼ਰ ਸਨ।

Advertisement
Advertisement
×